ਧਨਤੇਰਸ ਤੋਂ ਪਹਿਲਾਂ ਸੋਨੇ ਦੀਆਂ ਕੀਮਤਾਂ ‘ਚ ਵੱਡੀ ਗਿਰਾਵਟ, 43 ਹਜ਼ਾਰ ਰੁਪਏ ਤੱਕ ਸਸਤਾ ਹੋਇਆ ਸੋਨਾ

ਨਿਊਜ਼ ਪੰਜਾਬ

3 ਨਵੰਬਰ,2026

ਧਨਤੇਰਸ ਅਤੇ ਵਿਆਹਾਂ ਦੇ ਸੀਜ਼ਨ ਤੋਂ ਪਹਿਲਾਂ ਸੋਨੇ-ਚਾਂਦੀ ਦੀਆਂ ਕੀਮਤਾਂ ਵਿੱਚ ਆਈ ਵੱਡੀ ਗਿਰਾਵਟ ਨੇ ਗਾਹਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਪਿਛਲੇ ਇੱਕ ਮਹੀਨੇ ਦੌਰਾਨ ਸੋਨੇ ਦੀ ਕੀਮਤ ਵਿੱਚ 7 ਫੀਸਦੀ ਤੋਂ ਵੱਧ ਦੀ ਕਮੀ ਦਰਜ ਕੀਤੀ ਗਈ ਹੈ। ਸੋਨਾ ਆਪਣੇ ਸਭ ਤੋਂ ਉੱਚੇ ਪੱਧਰ ਤੋਂ ਕਰੀਬ 43 ਹਜ਼ਾਰ ਰੁਪਏ ਸਸਤਾ ਹੋ ਚੁੱਕਾ ਹੈ। ਕੀਮਤਾਂ ਘਟਣ ਕਾਰਨ ਜਿਊਲਰਾਂ ਦੀਆਂ ਦੁਕਾਨਾਂ ‘ਤੇ ਗਾਹਕਾਂ ਦੀ ਭੀੜ ਵਧਣ ਲੱਗੀ ਹੈ ਅਤੇ ਲੋਕ ਧਨਤੇਰਸ ਦੇ ਨਾਲ-ਨਾਲ ਵਿਆਹਾਂ ਲਈ ਵੀ ਗਹਿਣਿਆਂ ਦੀ ਐਡਵਾਂਸ ਬੁਕਿੰਗ ਕਰਵਾ ਰਹੇ ਹਨ। ਜਿਊਲਰਾਂ ਮੁਤਾਬਕ ਇਸ ਵਾਰ ਧਨਤੇਰਸ ‘ਤੇ ਸੋਨੇ ਦੀ ਵਿਕਰੀ ਪਿਛਲੇ ਸਾਲ ਦੇ ਮੁਕਾਬਲੇ 10 ਤੋਂ 12 ਫੀਸਦੀ ਵਧਣ ਦੀ ਉਮੀਦ ਹੈ। ਗਾਹਕ ਸੋਨੇ ਦੇ ਗਹਿਣਿਆਂ ਦੇ ਨਾਲ-ਨਾਲ ਚਾਂਦੀ ਦੇ ਸਿੱਕੇ ਅਤੇ ਹੋਰ ਵਸਤੂਆਂ ਵੀ ਖਰੀਦ ਰਹੇ ਹਨ। ਇਸ ਤੋਂ ਇਲਾਵਾ ਕਈ ਲੋਕ ਆਪਣੇ ਬਜਟ ਅਨੁਸਾਰ ਹਲਕੇ ਅਤੇ 18 ਕੈਰੇਟ ਸੋਨੇ ਦੇ ਗਹਿਣਿਆਂ ਨੂੰ ਤਰਜੀਹ ਦੇ ਰਹੇ ਹਨ।