ਕੈਂਸਰ ਦੇ ਮਰੀਜ਼ਾਂ ਨੂੰ ਵੱਡੀ ਰਾਹਤ! 543 ਦਵਾਈਆਂ ਦੀਆਂ ਕੀਮਤਾਂ ’ਚ ਬਦਲਾਅ, 90% ਤੋਂ ਵੱਧ ਤੱਕ ਘਟੇ ਰੇਟ

ਨਿਊਜ਼ ਪੰਜਾਬ

29 ਅਕਤੂਬਰ,2026

ਕੈਂਸਰ ਦੇ ਮਰੀਜ਼ਾਂ ਲਈ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ (NPPA) ਦੇ ਫੈਸਲੇ ਤੋਂ ਬਾਅਦ ਕੈਂਸਰ ਦੀਆਂ 543 ਦਵਾਈਆਂ ਦੀਆਂ ਕੀਮਤਾਂ ਵਿੱਚ ਬਦਲਾਅ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ 397 ਦਵਾਈਆਂ ਦੇ ਰੇਟ ਘਟਾਏ ਗਏ ਹਨ, ਜਦਕਿ ਪੰਜ ਦਵਾਈਆਂ ਦੀਆਂ ਕੀਮਤਾਂ ਵਿੱਚ 90 ਫ਼ੀਸਦੀ ਤੋਂ ਵੱਧ ਦੀ ਕਟੌਤੀ ਹੋਈ ਹੈ।

ਕੁਝ ਦਵਾਈਆਂ ਦੀਆਂ ਕੀਮਤਾਂ ਵਿੱਚ ਭਾਰੀ ਕਮੀ ਆਉਣ ਨਾਲ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਇਲਾਜ ਦੇ ਖਰਚੇ ਵਿੱਚ ਰਾਹਤ ਮਿਲਣ ਦੀ ਉਮੀਦ ਹੈ। ਨਵੀਆਂ ਕੀਮਤਾਂ 9 ਨਵੰਬਰ ਤੋਂ ਲਾਗੂ ਹੋਣਗੀਆਂ। ਇਸ ਤੋਂ ਬਾਅਦ ਦਵਾਈ ਕੰਪਨੀਆਂ, ਰਿਟੇਲਰਾਂ ਅਤੇ ਹਸਪਤਾਲਾਂ ਨੂੰ ਨਵੀਆਂ ਦਰਾਂ ਮੁਤਾਬਕ ਦਵਾਈਆਂ ਵੇਚਣੀਆਂ ਪੈਣਗੀਆਂ ਅਤੇ ਕੀਮਤਾਂ ਨੂੰ ਆਪਣੀਆਂ ਵੈੱਬਸਾਈਟਾਂ ਤੇ ਫਾਰਮੇਸੀਆਂ ਵਿੱਚ ਪ੍ਰਦਰਸ਼ਿਤ ਕਰਨਾ ਹੋਵੇਗਾ।