ਨਿਊਜ਼ ਪੰਜਾਬ
23 ਅਕਤੂਬਰ 2026
ਛੋਟੇ ਦੁਕਾਨਦਾਰਾਂ ਅਤੇ ਆਨਲਾਈਨ ਵਿਕਰੇਤਾਵਾਂ ਲਈ ਰਾਹਤ ਭਰੀ ਖ਼ਬਰ ਹੈ। 1 ਨਵੰਬਰ 2026 ਤੋਂ ਈ-ਕਾਮਰਸ ਵਿਕਰੇਤਾਵਾਂ ਲਈ ਜੀਐੱਸਟੀ (GST) ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਆਸਾਨ ਹੋਣ ਦੀ ਉਮੀਦ ਹੈ। ਨਵੀਂ ਵਿਵਸਥਾ ਤਹਿਤ ਐਮਾਜ਼ਾਨ ਅਤੇ ਫਲਿੱਪਕਾਰਟ ਵਰਗੇ ਪਲੇਟਫਾਰਮਾਂ ਰਾਹੀਂ ਸਾਮਾਨ ਵੇਚਣ ਵਾਲੇ ਛੋਟੇ ਕਾਰੋਬਾਰੀਆਂ ਨੂੰ ਦੂਜੇ ਸੂਬਿਆਂ ਵਿੱਚ ਵੱਖਰਾ ਦਫ਼ਤਰ ਜਾਂ ਦੁਕਾਨ ਖੋਲ੍ਹਣ ਦੀ ਲੋੜ ਤੋਂ ਰਾਹਤ ਮਿਲ ਸਕਦੀ ਹੈ। ਇਸ ਨਾਲ ਰਜਿਸਟ੍ਰੇਸ਼ਨ ਦੀ ਕਾਗਜ਼ੀ ਕਾਰਵਾਈ ਅਤੇ ਕਾਰੋਬਾਰੀ ਖਰਚੇ ਘਟਣ ਦੀ ਉਮੀਦ ਹੈ। ਹਾਲਾਂਕਿ, GST ਅਤੇ TCS ਤੋਂ ਛੋਟ ਕਾਰੋਬਾਰ ਦੀ ਕਿਸਮ ਅਤੇ ਲਾਗੂ ਨਿਯਮਾਂ ‘ਤੇ ਨਿਰਭਰ ਕਰੇਗੀ।
