ਮੰਤਰੀ ਬ੍ਰਹਮ ਮਹਿੰਦਰਾ ਵੱਲੋ ਨਗਰ ਨਿਗਮਾਂ ਦੇ ਵਿਕਾਸ ਕੰਮਾਂ ਚ ਤੇਜੀ ਲਿਆਉਣ ਦੇ ਹੁਕਮ
ਲੁਧਿਆਣਾ ,17 ਫਰਵਰੀ (ਰਾਜਿੰਦਰ ਸਿੰਘ -ਨਿਊਜ਼ ਪੰਜਾਬ ) ਪੰਜਾਬ ਸਰਕਾਰ ਵੱਲੋ ਸਮਾਰਟ ਸਿਟੀ ਅਤੇ ਨਗਰ ਨਿਗਮਾਂ ਦੇ ਚੱਲ ਰਹੇ ਵਿਕਾਸ ਕੰਮਾਂ ਤੇ ਵਿਚਾਰ ਕਰ ਕੇ ਕੰਮਾਂ ਵਿੱਚ ਤੇਜੀ ਲਿਆਉਣ ਦੇ ਹੁਕਮ ਦਿਤੇ ਹਨ I
ਅੱਜ ਚੰਡੀਗੜ੍ਹ ਵਿਖੇ ਸਥਾਨਕ ਸਰਕਾਰ ਮੰਤਰੀ ਸ਼੍ਰੀ ਬ੍ਰਹਮ ਮਹਿੰਦਰਾ ਵੱਲੋ ਬੁਲਾਈ ਮੀਟਿੰਗ ਵਿੱਚ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ , ਸ਼੍ਰੀ ਸੰਜੇ ਕੁਮਾਰ ਪ੍ਰਿੰਸੀਪਲ ਸਕੱਤਰ (ਸਥਾਨਕ ਸਰਕਾਰ ), ਨਗਰ ਨਿਗਮ ਲੁਧਿਆਣਾ ਦੇ ਮੇਅਰ ਸ਼੍ਰੀ ਬਲਕਾਰ ਸਿੰਘ ਸੰਧੂ , ਕਮਿਸ਼ਨਰ ਮੈਡਮ ਕੇ ਪੀ ਬਰਾੜ ਆਈ ਏ ਐੱਸ , ਬਾਕੀ ਨਗਰ ਨਿਗਮਾਂ ਦੇ ਮੇਅਰ ਅਤੇ ਨਿਗਮ ਅਧਿਕਾਰੀ ਵੀ ਮਜੂਦ ਸਨ I ਨਗਰ ਨਿਗਮ ਲੁਧਿਆਣਾ ਦੇ ਮੇਅਰ ਦਫਤਰ ਦੇ ਮੀਡੀਆ ਅਫਸਰ ਹਰਪਾਲ ਸਿੰਘ ਨਿਮਾਣਾ ਵਲੋਂ ਜਾਰੀ ਪ੍ਰੈਸ ਰਲੀਜ ਅਨੁਸਾਰ ਮੀਟਿੰਗ ਵਿੱਚ ਸਮਾਰਟ ਸਿਟੀ ਅਤੇ ਅਮੀਰੂਤ ਸਕੀਮ ਅਧੀਨ ਚੱਲ ਰਹੇ ਪ੍ਰੋਜੈਕਟਾਂ ਵਿੱਚ ਤੇਜੀ ਲਿਆਉਣ ਦੀਆ ਹਦਾਇਤਾਂ ਕੀਤੀਆਂ ਗਈਆਂ ਤਾ ਜੋ ਸਮੇ ਸਿਰ ਕੰਮ ਪੂਰੇ ਹੋ ਸਕਣ I ਮੀਟਿੰਗ ਵਿੱਚ ਪ੍ਰਾਪਰਟੀ ਟੈਕਸ , ਪਾਣੀ ਅਤੇ ਸੀਵਰਜ ਬਿਲਾ ਵਿੱਚ ਦਿਤੀ ਵਿਆਜ ਅਤੇ ਜੁਰਮਾਨਾ ਛੋਟ ਦਾ ਫਾਇਦਾ ਆਮ ਜੰਤਾ ਤਕ ਪੁਹੰਚਾ ਕੇ ਬਕਾਇਆ ਰਕਮਾਂ ਉਗਰਾਹੀਆਂ ਜਾਣ ਜਿਸ ਨਾਲ ਵਿਕਾਸ ਕੰਮਾਂ ਵਿੱਚ ਹੋਰ ਤੇਜੀ ਲਿਆਂਦੀ ਜਾ ਸਕੇ I