ਬਿਨਾ ਮਹਿਕਮਾ ਦੇ ਮੁੱਖ ਮੰਤਰੀ ਬਣੇ ਕੇਜਰੀਵਾਲ

ਨਵੀਂ ਦਿੱਲੀ 17 ਫਰਵਰੀ , (ਗੁਰਦੀਪ ਸਿੰਘ ਦੀਪ ) ਦਿੱਲੀ ਵਿਚ ਨਵੀ ਬਣੀ ਸਰਕਾਰ ਦਾ ਮੁੱਖ ਮੰਤਰੀ ਬਿਨਾ ਮਹਿਕਮੇ ਤੋਂ ਹੋਵੇ ਗਾ I ਦਿੱਲੀ ਦੀ ਕੇਜਰੀਵਾਲ ਸਰਕਾਰ ਵਿਚ ਸਾਰੇ ਮੰਤਰੀਆਂ ਨੂੰ ਵਿਭਾਗ ਵੰਡ ਦਿਤੇ ਗਏ ਹਨ ਜਿਸ ਤੋਂ ਬਾਅਦ ਉਕਤ ਤਸਵੀਰ ਸਾਹਮਣੇ ਆਈ ,ਸੂਤਰਾਂ ਅਨੁਸਾਰ ਮੁੱਖ ਮੰਤਰੀ ਕੇਜਰੀਵਾਲ ਦਿੱਲੀ ਦੀ ਸਿਆਸਤ ਤੋਂ ਬਾਹਰ ਨਿਕਲ ਕੇ ਨੈਸ਼ਨਲ ਸਿਆਸਤ ਵਿਚ ਜ਼ੋਰ-ਅਜਮਾਈ ਕਰਨਾ ਚਹੁੰਦੇ ਹਨ I ਇਹ ਵੀ ਸਮਝਿਆ ਜਾਂਦਾ ਕਿ ਕੁਝ ਸਮੇ ਬਾਅਦ ਉਹ ਸਰਕਾਰ ਵਿਚ ਕੋਈ ਵਿਭਾਗ ਲੈਣ ਗੇ I