ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ 9413 ’ਚੋਂ 8479 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ
ਲੁਧਿਆਣਾ ’ਚ ਪਾਜ਼ਿਟਿਵ ਪਾਏ ਗਏ ਜ਼ਿਲ੍ਹੇ ਦੇ ਰਹਿਣ ਵਾਲੇ ਪੁਲਿਸ ਕਰਮਚਾਰੀ ਸਮੇਤ 9 ਐਕਟਿਵ ਕੇਸ ਹੋਏ
ਨਿਊਜ਼ ਪੰਜਾਬ
ਨਵਾਂਸ਼ਹਿਰ, 27 ਜੂਨ- ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ ਹੁਣ ਤੱਕ ਲਏ ਗਏ 9413 ਸੈਂਪਲਾਂ ’ਚੋਂ 8479 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ ਜਦਕਿ 540 ਸੈਂਪਲਾਂ ਦੀ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ।
ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹੇ ਦੇ ਸਿਵਲ ਸਰਜਨ ਡਾ. ਰਾਜਿੰਦਰ ਭਾਟੀਆ ਨੇ ਦੱਸਿਆ ਕਿ ਕਲ੍ਹ ਅਤੇ ਅੱਜ ਜ਼ਿਲ੍ਹੇ ’ਚ ਕੋਈ ਪਾਜ਼ਿਟਿਵ ਕੇਸ ਨਹੀਂ ਆਇਆ ਬਲਕਿ 181 ਟੈਸਟਾਂ ਦੀ ਰਿਪੋਰਟ ਵੀ ਨੈਗੇਟਿਵ ਪਾਈ ਗਈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ’ਚ ਢਾਹਾਂ ਕਲੇਰਾਂ ਵਿਖੇ ਚਲਾਏ ਜਾ ਰਹੇ ਕੋਵਿਡ ਕੇਅਰ ਸੈਂਟਰ ’ਚ ਲੁਧਿਆਣਾ ’ਚ ਪਾਜ਼ਿਟਿਵ ਪਾਏ ਗਏ ਜ਼ਿਲ੍ਹੇ ਦੇ ਪਿੰਡ ਮਖੂਪੁਰ (ਪੋਜੇਵਾਲ) ਦੇ ਇੱਕ ਪੁਲਿਸ ਮੁਲਾਜ਼ਮ ਨੂੰ ਤਬਦੀਲ ਕਰਨ ਬਾਅਦ ਜ਼ਿਲ੍ਹੇ ਦੇ ਪਾਜ਼ਿਟਿਵ ਕੇਸਾਂ ਦੀ ਗਿਣਤੀ 128 ਹੋ ਗਈ ਹੈ। ਇਸ ਨਵੇਂ ਮਰੀਜ਼ ਦੇ ਤਬਦੀਲ ਹੋਣ ਬਾਅਦ ਜ਼ਿਲ੍ਹੇ ’ਚ ਐਕਟਿਵ ਮਰੀਜ਼ਾਂ ਦੀ ਗਿਣਤੀ 9 ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਅੱਜ ਜ਼ਿਲ੍ਹੇ ’ਚੋਂ 245 ਨਵੇਂ ਸੈਂਪਲ ਲਏ ਗਏ ਹਨ।
=====================================
ਫ਼ੋਟੋ ਕੈਪਸ਼ਨ: ਸੈਂਪਲਿੰਗ ਟੀਮ ਨਵਾਂਸ਼ਹਿਰ ’ਚ ਸੈਂਪਲਿੰਗ ਕਰਦੀ ਹੋਈ।