ਨਿਊਜ਼ ਪੰਜਾਬ
13 ਅਕਤੂਬਰ,2026
ਇਸ ਦੁਨੀਆ ਵਿੱਚ ਸ਼ਾਂਤੀ ਲਿਆਉਣ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਸਭ ਤੋਂ ਪਹਿਲਾਂ ਅਸੀਂ ਆਪਣੇ ਅੰਦਰ ਸ਼ਾਂਤੀ ਲੱਭੀਏ। ਜਦੋਂ ਮਨੁੱਖ ਦਾ ਮਨ ਸ਼ਾਂਤ ਹੁੰਦਾ ਹੈ, ਤਾਂ ਉਸ ਦੀ ਸੋਚ, ਬੋਲ ਅਤੇ ਵਿਵਹਾਰ ਵਿੱਚ ਵੀ ਪਿਆਰ, ਸਹਿਣਸ਼ੀਲਤਾ ਅਤੇ ਨਿਮਰਤਾ ਆ ਜਾਂਦੀ ਹੈ। ਦੁਨੀਆ ਵਿੱਚ ਬਦਲਾਅ ਲਿਆਉਣ ਲਈ ਸਾਨੂੰ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਬਦਲਣਾ ਪਵੇਗਾ। ਜੇਕਰ ਅਸੀਂ ਆਪਣੇ ਮਨ ਵਿੱਚੋਂ ਗੁੱਸਾ, ਨਫ਼ਰਤ ਅਤੇ ਈਰਖਾ ਨੂੰ ਦੂਰ ਕਰਕੇ ਪਿਆਰ ਅਤੇ ਦਇਆ ਨੂੰ ਜਗ੍ਹਾ ਦੇਈਏ, ਤਾਂ ਅਸੀਂ ਆਪਣੇ ਆਲੇ-ਦੁਆਲੇ ਵੀ ਖੁਸ਼ੀ ਅਤੇ ਸ਼ਾਂਤੀ ਫੈਲਾ ਸਕਦੇ ਹਾਂ। ਕਿਉਂਕਿ ਦੁਨੀਆ ਨੂੰ ਸ਼ਾਂਤ ਬਣਾਉਣ ਦੀ ਸ਼ੁਰੂਆਤ ਸਾਡੇ ਆਪਣੇ ਮਨ ਤੋਂ ਹੁੰਦੀ ਹੈ।
