ਨਿਊਜ਼ ਪੰਜਾਬ
24 ਸਤੰਬਰ,2026
ਭਾਰਤੀ ਸ਼ੇਅਰ ਬਾਜ਼ਾਰ ਵਿੱਚ ਵੀਰਵਾਰ, 24 ਸਤੰਬਰ ਨੂੰ ਭਾਰੀ ਗਿਰਾਵਟ ਦੇਖਣ ਨੂੰ ਮਿਲੀ। ਵਿੱਤੀ ਅਤੇ ਬੀਮਾ ਖੇਤਰ ਦੇ ਸ਼ੇਅਰਾਂ ‘ਤੇ ਖਾਸ ਦਬਾਅ ਰਿਹਾ। ਇਸ ਗਿਰਾਵਟ ਦੇ ਵਿਚਕਾਰ IRDAI ਵੱਲੋਂ ਬੀਮਾ ਵੰਡ ਪ੍ਰਣਾਲੀ ਵਿੱਚ ਵੱਡੇ ਸੁਧਾਰਾਂ ਲਈ ਜਾਰੀ ਕੀਤੇ ਗਏ “Recalibrating Economics of Insurance Distribution” ਕੰਸਲਟੇਸ਼ਨ ਪੇਪਰ ਨੇ ਨਿਵੇਸ਼ਕਾਂ ਦੀ ਚਿੰਤਾ ਵਧਾਈ। ਪ੍ਰਸਤਾਵਾਂ ਵਿੱਚ ਬੀਮਾ ਕੰਪਨੀਆਂ ਦੇ ਖਰਚਿਆਂ ਦੀਆਂ ਹੱਦਾਂ ਘਟਾਉਣ, ਉਤਪਾਦ ਅਤੇ ਡਿਸਟ੍ਰੀਬਿਊਸ਼ਨ ਚੈਨਲ ਦੇ ਅਧਾਰ ‘ਤੇ ਕਮਿਸ਼ਨ ਸੀਮਾਵਾਂ ਤੈਅ ਕਰਨ, ਬੈਂਕਾਂ ਰਾਹੀਂ ਗਲਤ ਜਾਂ ਜ਼ਬਰਦਸਤੀ ਬੀਮਾ ਵਿਕਰੀ ‘ਤੇ ਰੋਕ ਅਤੇ ‘ਡਾਰਕ ਪੈਟਰਨਜ਼’ ਨੂੰ ਰੋਕਣ ਵਰਗੇ ਕਦਮ ਸ਼ਾਮਲ ਹਨ।
ਇਸ ਕਾਰਨ ਬੀਮਾ ਕੰਪਨੀਆਂ, ਬ੍ਰੋਕਰੇਜ ਅਤੇ ਬੈਂਕ-ਅਧਾਰਿਤ ਇੰਸ਼ੋਰੈਂਸ ਡਿਸਟ੍ਰੀਬਿਊਸ਼ਨ ਨਾਲ ਜੁੜੇ ਸ਼ੇਅਰਾਂ ਵਿੱਚ ਭਾਰੀ ਵਿਕਰੀ ਦੇਖੀ ਗਈ। ਰਿਪੋਰਟਾਂ ਮੁਤਾਬਕ 12 ਵਿੱਤੀ ਸਟਾਕਾਂ ਦੀ ਮਾਰਕੀਟ ਕੈਪ ਵਿੱਚ ਮਿਲਾ ਕੇ ਕਰੀਬ ₹1.12 ਲੱਖ ਕਰੋੜ ਦੀ ਕਮੀ ਆਈ, ਜਿਸ ਵਿੱਚ PB Fintech, Bajaj Finance ਅਤੇ ਕਈ ਬੀਮਾ ਕੰਪਨੀਆਂ ਮੁੱਖ ਤੌਰ ‘ਤੇ ਪ੍ਰਭਾਵਿਤ ਹੋਈਆਂ।
