PM ਮੋਦੀ ਦੇ 76ਵੇਂ ਜਨਮਦਿਨ ’ਤੇ ਦੇਸ਼ ਭਰ ’ਚ ਜਸ਼ਨ, ਦਿੱਲੀ ’ਚ ਜਗਾਏ ਜਾਣਗੇ ਸਵਾ ਲੱਖ ਦੀਵੇ

ਨਿਊਜ਼ ਪੰਜਾਬ

17 ਸਤੰਬਰ,2026

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 76ਵੇਂ ਜਨਮਦਿਨ ਮੌਕੇ ਦੇਸ਼ ਭਰ ਵਿੱਚ ਵੱਖ-ਵੱਖ ਸਮਾਗਮ ਅਤੇ ਪ੍ਰਾਰਥਨਾਵਾਂ ਕੀਤੀਆਂ ਜਾ ਰਹੀਆਂ ਹਨ। ਦਿੱਲੀ ਦੇ ਇਤਿਹਾਸਕ ਕਰਤੱਵਿਆ ਪੱਥ ’ਤੇ ਸ਼ਾਮ ਨੂੰ ‘ਆਸ਼ੀਰਵਾਦ ਕਾ ਦੀਆ’ ਮੁਹਿੰਮ ਤਹਿਤ ਸਵਾ ਲੱਖ ਦੀਵੇ ਇਕੱਠੇ ਜਗਾਏ ਜਾਣਗੇ। ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਲੋਕਾਂ ਨੂੰ ਸ਼ਾਮ 6 ਤੋਂ 7 ਵਜੇ ਵਿਚਕਾਰ ਆਪਣੇ ਘਰਾਂ ਵਿੱਚ ਦੀਵਾ ਜਗਾ ਕੇ ਪ੍ਰਧਾਨ ਮੰਤਰੀ ਦੀ ਲੰਮੀ ਉਮਰ ਅਤੇ ਤੰਦਰੁਸਤੀ ਲਈ ਪ੍ਰਾਰਥਨਾ ਕਰਨ ਦੀ ਅਪੀਲ ਕੀਤੀ ਹੈ।

ਇਸ ਮੌਕੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਕਈ ਆਗੂਆਂ ਨੇ ਵੀ ਪ੍ਰਧਾਨ ਮੰਤਰੀ ਨੂੰ ਜਨਮਦਿਨ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ।

ਇਸ ਤੋਂ ਇਲਾਵਾ ਤਖ਼ਤ ਸ੍ਰੀ ਸੱਚਖੰਡ ਹਜ਼ੂਰ ਸਾਹਿਬ, ਨਾਂਦੇੜ ਵਿਖੇ ਵੀ ਵਿਸ਼ੇਸ਼ ਅਰਦਾਸ ਕਰਕੇ ਉਨ੍ਹਾਂ ਦੀ ਚੜ੍ਹਦੀ ਕਲਾ ਅਤੇ ਲੰਮੀ ਉਮਰ ਲਈ ਅਰਦਾਸ ਕੀਤੀ ਗਈ।