“ਹਰ ਹਾਲਾਤ ਵਿੱਚ ਮੁਸਕਰਾਉਣਾ ਸਿੱਖੋ”

ਨਿਊਜ਼ ਪੰਜਾਬ

28 ਅਗਸਤ,2026

ਜ਼ਿੰਦਗੀ ਵਿੱਚ ਹਰ ਹਾਲਾਤ ਸਾਡੇ ਹੱਕ ਵਿੱਚ ਹੋਵੇ, ਇਹ ਜ਼ਰੂਰੀ ਨਹੀਂ। ਕਈ ਵਾਰ ਕੁਝ ਚੀਜ਼ਾਂ ਸਾਡੇ ਤੋਂ ਦੂਰ ਹੋ ਜਾਂਦੀਆਂ ਹਨ, ਕੁਝ ਸੁਪਨੇ ਅਧੂਰੇ ਰਹਿ ਜਾਂਦੇ ਹਨ ਅਤੇ ਕੁਝ ਰਿਸ਼ਤੇ ਬਦਲ ਜਾਂਦੇ ਹਨ। ਪਰ ਹਰ ਗੱਲ ਨੂੰ ਦਿਲ ਨਾਲ ਲਗਾ ਕੇ ਬੈਠੇ ਰਹਿਣ ਨਾਲ ਜ਼ਿੰਦਗੀ ਅੱਗੇ ਨਹੀਂ ਵਧਦੀ। ਜੋ ਹੋ ਗਿਆ, ਉਸਨੂੰ ਸਵੀਕਾਰ ਕਰੋ, ਉਸ ਤੋਂ ਸਿੱਖੋ ਅਤੇ ਮੁਸਕਰਾਹਟ ਨਾਲ ਆਪਣਾ ਸਫ਼ਰ ਜਾਰੀ ਰੱਖੋ। ਕਿਉਂਕਿ ਸਕੂਨ ਉਸੇ ਨੂੰ ਮਿਲਦਾ ਹੈ ਜੋ ਹਾਲਾਤਾਂ ਨੂੰ ਨਹੀਂ, ਆਪਣੀ ਸੋਚ ਨੂੰ ਸੰਭਾਲਣਾ ਸਿੱਖ ਲੈਂਦਾ ਹੈ।