ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਅਰਬਨ ਅਸਟੇਟ ਫੇਸ-1, ਦੁਗਰੀ ਵਿਖੇ ਅੱਜ ਦਿਨ ਸ਼ਨੀਵਾਰ (22 ਅਗਸਤ) ਅਤੇ ਕੱਲ੍ਹ ਦਿਨ ਐਤਵਾਰ (23 ਅਗਸਤ) ਨੂੰ ਹਫ਼ਤਾਵਾਰੀ ਦੋ ਰੋਜ਼ਾ ਕੀਰਤਨ ਅਤੇ ਕਥਾ ਸਮਾਗਮ ਬੜੀ ਸ਼ਰਧਾ ਭਾਵਨਾ ਨਾਲ ਕਰਵਾਏ ਜਾ ਰਹੇ ਹਨ। ਇਹਨਾਂ ਸਮਾਗਮਾਂ ਵਿੱਚ ਪੰਥ ਪ੍ਰਸਿੱਧ ਰਾਗੀ ਅਤੇ ਪ੍ਰਚਾਰਕ ਸਿੰਘ ਹਾਜ਼ਰੀਆਂ ਭਰ ਕੇ ਸੰਗਤਾਂ ਨੂੰ ਨਿਹਾਲ ਕਰਨਗੇ। ਗੁਰਦੁਆਰਾ ਸਾਹਿਬ ਦੇ 
ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਬੈਨੀਪਾਲ ਨੇ ਵੇਰਵੇ ਸਾਂਝੇ ਕਰਦਿਆਂ ਦੱਸਿਆ ਕਿ ਅੱਜ ਸ਼ਨੀਵਾਰ ਸ਼ਾਮ ਨੂੰ ਸੋਦਰੁ ਰਹਿਰਾਸ ਸਾਹਿਬ ਦੀ ਚੌਕੀ ਤੋਂ ਬਾਅਦ ਭਾਈ ਜਗਪ੍ਰੀਤ ਸਿੰਘ ਜੀ (ਖੰਨੇ ਵਾਲੇ) ਸੰਗਤਾਂ ਨੂੰ ਟਾਈਮ ਸ਼ਾਮ 7:15 ਤੋਂ 8:30 ਵੱਜੇ ਤੱਕ ਇਲਾਹੀ ਬਾਣੀ ਦੇ ਕੀਰਤਨ ਨਾਲ ਜੋੜਨਗੇ। ਇਨ੍ਹਾਂ ਤੋਂ ਬਾਅਦ ਪੰਥ ਪ੍ਰਸਿੱਧ ਪ੍ਰਚਾਰਕ ਗਿਆਨੀ ਅੰਮ੍ਰਿਤਪਾਲ ਸਿੰਘ ਜੀ ਭਕਣਾ (ਅੰਮ੍ਰਿਤਸਰ ਸਾਹਿਬ ਵਾਲੇ) ਸ਼ਾਮ 8 :30 ਵੱਜੇ ਤੋਂ 9:30 ਵੱਜੇ ਤੱਕ ਸੰਗਤਾਂ ਨੂੰ ਸ੍ਰੀ ਸੁਖਮਨੀ ਸਾਹਿਬ ਜੀ ਦੀ ਕਥਾ ਦੀ ਵਿਆਖਿਆ ਕਰਕੇ ਵਿਚਾਰਾਂ ਦੀ ਸਾਂਝ ਪਾਉਣਗੇ। ਅਤੇ ਕੱਲ੍ਹ ਮਿਤੀ 23 ਅਗਸਤ ਦਿਨ ਐਤਵਾਰ ਨੂੰ ਅੰਮ੍ਰਿਤ ਵੇਲੇ ਤੋਂ ਹੀ ਗੁਰਬਾਣੀ ਦਾ ਪ੍ਰਵਾਹ ਨਿਰੰਤਰ ਚੱਲੇਗਾ। ਅਤੇ ਸ਼ਾਮ ਸੋਧਰ ਰਹਿਰਾਸ ਦੀ ਚੌਕੀ ਤੋਂ ਬਾਅਦ 7:15 ਤੋਂ 8:30 ਵਜੇ ਤੱਕ ਭਾਈ ਸਤਿੰਦਰਪਾਲ ਸਿੰਘ ਜੀ (ਹਜ਼ੂਰੀ ਰਾਗੀ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਾਲੇ ) ਗੁਰਬਾਣੀ ਕੀਰਤਨ ਸੰਗਤਾਂ ਨੂੰ ਸ੍ਰਵਨ ਕਰਵਾਉਣਗੇ।ਅਤੇ ਇਨ੍ਹਾਂ ਤੋਂ ਬਾਅਦ ਪੰਥ ਪ੍ਰਸਿੱਧ ਪ੍ਰਚਾਰਕ ਭਾਈ ਸਾਹਿਬ ਭਾਈ ਗਿਆਨੀ ਪਿੰਦਰਪਾਲ ਸਿੰਘ ਜੀ ਲੁੱਧਿਆਣੇ ਵਾਲੇ 8:30 ਤੋਂ 9:30 ਵੱਜੇ ਤੱਕ ਕਥਾ ਅਤੇ ਗੁਰੂ ਇਤਿਹਾਸ ਨਾਲ ਸੰਗਤਾਂ ਨੂੰ ਜੋੜਨਗੇ। ਗੁਰਦੁਵਾਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਇਲਾਕਾ ਨਿਵਾਸੀਆਂ ਅਤੇ ਸੰਗਤਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਪਰਿਵਾਰਾਂ ਸਮੇਤ ਸਮਾਗਮਾਂ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰਨ।ਅਰਦਾਸ ਹੁਕਮਨਾਮੇ ਉਪਰੰਤ ਗੁਰੂ ਕਾ ਲੰਗਰ ਅਟੁੱਟ ਵਰਤਾਏ ਜਾਣਗੇ। ਮਿੱਟਿੰਗ ਵਿੱਚ ਸ਼ਾਮਲ ਹੋਏ ਗੁਰੂ ਘਰ ਦੇ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਬੈਨੀਪਾਲ ਚੇਅਰਮੈਨ ਬਲਜੀਤ ਸਿੰਘ ਸੇਠੀ ਪਰਮਿੰਦਰ ਸਿੰਘ ਕਰਤਾਰ ਸਿੰਘ ਬਰਾੜ ਗੁਰਦੀਪ ਸਿੰਘ ਕਾਲੜਾ ਚਰਨਜੀਤ ਸਿੰਘ ਯਸ਼ਪਾਲ ਸਿੰਘ ਮਲਕੀਤ ਸਿੰਘ ਡਾਕਟਰ ਪ੍ਰੇਮ ਸਿੰਘ ਚਾਵਲਾ ਤਰਲੋਕ ਸਿੰਘ ਚਾਵਲਾ ਜਗਮੋਹਨ ਸਿੰਘ ਸਤਬਜੀਤ ਸਿੰਘ ਚੱਗਰ ਰਘਬੀਰ ਸਿੰਘ ਬਲਬੀਰ ਸਿੰਘ






