ਬਾਬਾ ਰਾਮ ਦੇਵ ਦੀ ਕੋਰੋਨਾ ਦਵਾਈ ਦੇ ਦਾਹਵੇ ਅਤੇ ਇਸ਼ਤਿਹਾਰ ਬਾਜ਼ੀ ਤੇ ਲੱਗੀ ਰੋਕ – ਪੜ੍ਹੋ ਸਰਕਾਰ ਨੇ ਕਿਉਂ ਲਿਆ ਫੈਂਸਲਾ

ਨਿਊਜ਼ ਪੰਜਾਬ

ਨਵੀ ਦਿੱਲੀ , 23 ਜੂਨ -ਬਾਬਾ ਰਾਮਦੇਵ ਦੀ ਪੰਤਜਲੀ ਕੰਪਨੀ ਵਲੋਂ ਕੋਰੋਨਾ ਨੂੰ ਖਤਮ ਕਾਰਨ ਲਈ ਕੀਤੇ ਦਾਹਵੇ ਨੂੰ ਕੇਂਦਰ ਸਰਕਾਰ ਦੇ ਆਯੂਸ਼ ਮੰਤਰਾਲੇ ਨੇ ਹਾਲ ਦੀ ਘੜੀ ਬਰੇਕ ਲਾ ਦਿਤੀ ਹੈ | ਦਵਾਈ ਦੇ ਐਲਾਨ ਤੋਂਕੁਝ ਘੰਟਿਆਂ ਬਾਅਦ ਹੀ    ਮੰਤਰਾਲੇ ਨੇ ਪਤੰਜਲੀ ਨੂੰ ਕੋਰੋਨਾ ਦਵਾਈ ਨਾਲ ਸਬੰਧਿਤ ਇਸ਼ਤਿਹਾਰ ਬੰਦ ਕਰਨ ਅਤੇ ਆਪਣੇ ਦਾਅਵੇ ਨੂੰ ਜਨਤਕ ਕਰਨ ਤੋਂ ਰੋਕ ਦਿੱਤਾ ਹੈ। ਸਰਕਾਰ ਨੇ ਕਿਹਾ ਹੈ ਕਿ ਜਦੋਂ ਤੱਕ ਇਸ ਦੀ ਉਚਿਤ ਜਾਂਚ ਨਹੀਂ ਕੀਤੀ ਜਾਂਦੀ, ਉਦੋਂ ਤੱਕ ਪ੍ਰਚਾਰ ਕਾਰਜ ‘ਤੇ ਰੋਕ ਰਹੇਗੀ । ਕੋਰੋਨਾ ਦੇ ਇਲਾਜ ਲਈ ਪਤੰਜਲੀ ਦੀ ਦਵਾਈ ਬਾਰੇ ਆਯੂਸ਼ ਨੇ ਕਿਹਾ ਕਿ ਸਾਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਕਿਸ ਤਰ੍ਹਾਂ ਦਾ ਵਿਗਿਆਨਕ ਅਧਾਰ ਹੈ | ਮੰਤਰਾਲੇ ਨੇ ਇਸ ਬਾਰੇ ਪੂਰੀ ਜਾਣਕਾਰੀ ਮੰਗੀ ਹੈ। ਸਰਕਾਰ ਨੇ ਸਾਫ਼ ਕਿਹਾ ਹੈ ਕਿ ਹਰ ਤਰ੍ਹਾਂ ਦੇ ਇਸ਼ਤਿਹਾਰਾਂ ‘ਤੇ ਮਿਆਰੀ ਜਾਂਚ ਹੋਣ ਤੱਕ ਰੋਕ ਜਾਰੀ ਰਹੇਗੀ।                                                        

ਇਸ਼ਤਿਹਾਰਾਂ ‘ਤੇ ਮਿਆਰੀ ਜਾਂਚ ਹੋਣ ਤੱਕ ਰੋਕ ਜਾਰੀ ਰਹੇਗੀ।