ਲੁਧਿਆਣੇ ਵਿੱਚ ਦਿਨ ਦਿਹਾੜੇ 12 ਕਰੋੜ ਰੁਪਏ ਦਾ ਸੋਨਾ ਲੁਟਿਆ
ਲੁਧਿਆਣਾ, 17 ਫਰਵਰੀ , ( ਗੁਰਪ੍ਰੀਤ ਸਿੰਘ – ਨਿਊਜ਼ ਪੰਜਾਬ ) – ਸਥਾਨਕ ਗਿੱਲ ਰੋਡ ‘ਤੇ ਸਥਿਤ ਸੋਨਾ ਗਿਰਵੀ ਰੱਖ ਕੇ ਕਰਜ਼ਾ ਦੇਣ ਵਾਲੀ ਕੰਪਨੀ ਇੰਡੀਅਨ ਇੰਫੋਲਾਈਨ ਫਾਈਨਾਂਸ ਕੰਪਨੀ (ਆਈ. ਆਈ. ਐੱਫ. ਐੱਲ.) ਦੇ ਦਫ਼ਤਰ ‘ਚੋਂ ਅੱਜ ਦਿਨ-ਦਿਹਾੜੇ ਚਾਰ ਹਥਿਆਰਬੰਦ ਲੁਟੇਰੇ ਮੁਲਜ਼ਮਾਂ ਨੂੰ ਬੰਦੀ ਬਣਾ ਕੇ 30 ਕਿਲੋ ਸੋਨਾ ਅਤੇ ਤਿੰਨ ਲੱਖ ਪੰਜਾਹ ਹਜਾਰ ਦੀ ਨਗਦੀ ਲੁੱਟ ਕੇ ਫ਼ਰਾਰ ਹੋ ਗਏ। ਇਹ ਲੁਟੇਰੇ ਇੱਕ ਕਾਰ ‘ਚ ਆਏ ਸਨ। ਸੂਚਨਾ ਮਿਲਦਿਆਂ ਹੀ ਪੁਲਿਸ ਕਮਿਸ਼ਨਰ ਰਾਕੇਸ਼ ਅੱਗਰਵਾਲ ਅਤੇ ਹੋਰ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ ਅਤੇ ਉਨ੍ਹਾਂ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਲੁੱਟ ਦੇ ਸੋਨੇ ਦੀ ਬਾਜਾਰੀ ਕੀਮਤ 12 ਕਰੋੜ ਰੁਪਏ ਬਣਦੀ ਹੈ ,ਪੁਲਿਸ ਨੇ ਸ਼ਹਿਰ ਵਿੱਚ ਨਾਕਾਬੰਦੀ ਕਰ ਕੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿਤੀ ਹੈ i