ਪੰਜਾਬ ‘ਚ SIR ਦਾ ਪਹਿਲਾ ਪੜਾਅ ਖਤਮ, 20 ਲੱਖ ਵੋਟਰਾਂ ਦੀ ਨਹੀਂ ਹੋ ਸਕੀ ਪੁਸ਼ਟੀ

ਨਿਊਜ਼ ਪੰਜਾਬ 

4 ਅਗਸਤ,2026

ਪੰਜਾਬ ਵਿੱਚ ਵੋਟਰ ਸੂਚੀ ਦੇ ਸਪੈਸ਼ਲ ਇੰਟੈਂਸਿਵ ਰਿਵੀਜ਼ਨ (SIR) ਦਾ ਪਹਿਲਾ ਪੜਾਅ ਪੂਰਾ ਹੋ ਗਿਆ ਹੈ, ਜਿਸ ਦੌਰਾਨ ਕਰੀਬ 20 ਲੱਖ ਵੋਟਰਾਂ ਦੀ ਪੁਸ਼ਟੀ ਨਹੀਂ ਹੋ ਸਕੀ। ਚੋਣ ਕਮਿਸ਼ਨ ਮੁਤਾਬਕ 4.12 ਲੱਖ ਵੋਟਰ ਲਾਪਤਾ, 5.74 ਲੱਖ ਮ੍ਰਿਤਕ ਅਤੇ ਲਗਭਗ 1.19 ਲੱਖ ਡੁਪਲੀਕੇਟ ਵੋਟਰ ਸਾਹਮਣੇ ਆਏ ਹਨ। BLO ਵੱਲੋਂ ਵੰਡੇ ਗਏ 2.61 ਕਰੋੜ ਗਣਨਾ ਫਾਰਮਾਂ ਵਿੱਚੋਂ 2.41 ਕਰੋੜ ਫਾਰਮ ਵਾਪਸ ਮਿਲੇ ਹਨ। ਮੁੱਖ ਚੋਣ ਅਧਿਕਾਰੀ ਆਨੰਦਿਤਾ ਮਿੱਤਰਾ ਨੇ ਦੱਸਿਆ ਕਿ 13 ਅਗਸਤ ਨੂੰ ਡਰਾਫਟ ਵੋਟਰ ਸੂਚੀ ਜਾਰੀ ਕੀਤੀ ਜਾਵੇਗੀ, ਜਦਕਿ 16 ਅਗਸਤ ਨੂੰ ਵਿਸ਼ੇਸ਼ ਕੈਂਪ ਲਗਾਏ ਜਾਣਗੇ। ਜਿਨ੍ਹਾਂ ਵੋਟਰਾਂ ਦੇ ਦਸਤਾਵੇਜ਼ ਅਧੂਰੇ ਹਨ, ਉਹ ਆਪਣੇ ਸਬੂਤ ਪੇਸ਼ ਕਰਕੇ ਆਪਣਾ ਨਾਮ ਅੰਤਿਮ ਵੋਟਰ ਸੂਚੀ ਵਿੱਚ ਸ਼ਾਮਲ ਕਰਵਾ ਸਕਣਗੇ।