ਦੁਨੀਆਂ ਦੇ ਕਈ ਦੇਸ਼ਾਂ ਵਿੱਚ HIV ਸੰਕਰਮਣ ਦੀ ਚਿੰਤਾ : ਹੈਲਥ ਏਜੰਸੀ ਆਫ਼ ਕੈਨੇਡਾ ਦੀ ਰਿਪੋਰਟ ਤੋਂ ਬਾਅਦ ਮੈਨੀਟੋਬਾ ਵਿੱਚ ਐਮਰਜੈਂਸੀ ਲਾਗੂ

ਦੁਨੀਆ ਭਰ ਵਿੱਚ: 2010 ਨਾਲੋਂ ਨਵੇਂ HIV ਸੰਕਰਮਣ ਲਗਭਗ 40% ਘੱਟ ਹੋਏ ਹਨ, ਪਰ ਹਰ ਸਾਲ ਅਜੇ ਵੀ ਕਰੀਬ 1.3 ਮਿਲੀਅਨ ਨਵੇਂ ਸੰਕਰਮਣ ਹੁੰਦੇ ਹਨ।

ਰਿਪੋਰਟ: ਡਾਕਟਰ ਗੁਰਪ੍ਰੀਤ ਸਿੰਘ 

ਹਾਲ ਹੀ ਵਿੱਚ ਕੈਨੇਡਾ ਸਮੇਤ ਦੁਨੀਆ ਦੇ ਕਈ ਦੇਸ਼ਾਂ ਵਿੱਚ HIV (Human Immunodeficiency Virus) ਸੰਬੰਧੀ ਚਰਚਾ ਦੁਬਾਰਾ ਤੇਜ਼ ਹੋਈ ਹੈ।

ਕੈਨੇਡਾ ਵਿੱਚ ਐੱਚ.ਆਈ.ਵੀ. (HIV) ਦੀ ਬੀਮਾਰੀ ਵਧਨ ਤੋਂ ਬਾਅਦ ਪਬਲਿਕ ਹੈਲਥ ਏਜੰਸੀ ਆਫ਼ ਕੈਨੇਡਾ (PHAC) ਵੱਲੋਂ ਜਾਰੀ ਨਵੇਂ ਅੰਕੜਿਆਂ ਨੂੰ ਵੇਖਦਿਆਂ ਕੈਨੇਡਾ ਦੇ ਸੂਬੇ ਮੈਨੀਟੋਬਾ ਵਿੱਚ ਜਨਤਕ ਸਿਹਤ ਐਮਰਜੈਂਸੀ ਲਾਗੂ ਕਰ ਦਿੱਤੀ ਗਈ ਹੈ ,

HIV ਕੀ ਹੈ?

HIV ਇੱਕ ਵਾਇਰਸ ਹੈ ਜੋ ਸਰੀਰ ਦੇ ਰੋਗ-ਰੋਧਕ ਤੰਤਰ (Immune System) ਨੂੰ ਕਮਜ਼ੋਰ ਕਰਦਾ ਹੈ। ਜੇ ਇਸ ਦਾ ਸਮੇਂ ਸਿਰ ਇਲਾਜ ਨਾ ਹੋਵੇ ਤਾਂ ਇਹ ਅੱਗੇ ਚੱਲ ਕੇ AIDS ਦਾ ਰੂਪ ਧਾਰ ਸਕਦਾ ਹੈ।

Manitoba ਸੂਬੇ ਵਿੱਚ ਐੱਚ.ਆਈ.ਵੀ. ਦੀ ਲਾਗ ਦੀ ਦਰ ਕੌਮੀ ਔਸਤ ਨਾਲੋਂ ਲਗਪਗ ਸਾਢੇ ਤਿੰਨ ਗੁਣਾ ਵੱਧ ਹੋਣ ਕਾਰਨ ਸੂਬਾਈ ਸਰਕਾਰ ਨੂੰ  ਜਨਤਕ ਸਿਹਤ ਐਮਰਜੈਂਸੀ ਦਾ ਐਲਾਨ ਕਰਨਾ ਪਿਆ ਹੈ। ਮੈਨੀਟੋਬਾ ਤੋਂ ਬਾਅਦ ਸਸਕੈਚਵਨ ਵਿੱਚ ਵੀ ਐੱਚ.ਆਈ.ਵੀ. ਦੀ ਦਰ ਦੇਸ਼ ਵਿੱਚ ਦੂਜੇ ਨੰਬਰ ‘ਤੇ ਹੈ, ਜਿਸ ਕਾਰਨ ਪ੍ਰੇਰੀ ਸੂਬਿਆਂ ਦੀ ਸਥਿਤੀ ਨੂੰ ਲੈ ਕੇ ਸਿਹਤ ਮਾਹਿਰਾਂ ਨੇ ਗੰਭੀਰ ਚਿੰਤਾ ਜਤਾਈ ਹੈ।ਪਬਲਿਕ ਹੈਲਥ ਏਜੰਸੀ ਮੁਤਾਬਕ ਇਸ ਵੇਲੇ ਕਰੀਬ 70,900 ਕੈਨੇਡੀਅਨ ਐੱਚ.ਆਈ.ਵੀ. ਨਾਲ ਜੀਵਨ ਬਤੀਤ ਕਰ ਰਹੇ ਹਨ। Manitoba ਨੇ Public Health Emergency ਕਿਉਂ ਲਾਗੂ ਕੀਤੀ?

 Manitoba ਸਰਕਾਰ ਨੇ ਦੱਸਿਆ ਕਿ: 2019 ਵਿੱਚ 90 ਨਵੇਂ HIV ਕੇਸ ਸਨ। ਜਦੋਂ ਕਿ 2025 ਵਿੱਚ ਇਹ ਵੱਧ ਕੇ 328 ਹੋ ਗਏ। ਸਰਕਾਰ ਵਾਸਤੇ ਇਹ ਵਾਧਾ ਇੰਨਾ ਗੰਭੀਰ ਸੀ ਕਿ ਸਰਕਾਰ ਨੇ ਇਸ ਨੂੰ Public Health Emergency ਘੋਸ਼ਿਤ ਕੀਤਾ ਅਤੇ ਵਧੇਰੇ ਟੈਸਟਿੰਗ, ਇਲਾਜ ਅਤੇ ਰੋਕਥਾਮ ਦੇ ਪ੍ਰੋਗਰਾਮ ਸ਼ੁਰੂ ਕੀਤੇ।

ਅੱਜ ਦੇ ਸਮੇਂ ਵਿੱਚ ਪ੍ਰਭਾਵਸ਼ਾਲੀ ਦਵਾਈਆਂ ਉਪਲਬਧ ਹਨ। ਸਮੇਂ ਸਿਰ ਜਾਂਚ ਅਤੇ ਨਿਯਮਿਤ ਇਲਾਜ ਨਾਲ HIV ਨਾਲ ਜੀਵਨ ਬਤੀਤ ਕਰਨ ਵਾਲੇ ਲੋਕ ਲੰਬੀ, ਸਿਹਤਮੰਦ ਅਤੇ ਲਗਭਗ ਆਮ ਜ਼ਿੰਦਗੀ ਜੀ ਸਕਦੇ ਹਨ।

ਕੈਨੇਡਾ ਤੋਂ ਬਾਅਦ ਜੇ ਵਿਸ਼ਵ ਵੱਲ ਨਜ਼ਰ ਮਾਰੀਏ ਜਿੱਥੇ HIV ਅਜੇ ਵੀ ਵੱਡੀ ਚੁਣੌਤੀ ਬਣੀ ਹੋਈੈ ਹੈ ,ਉਹਨਾਂ ਵਿੱਚ

1. ਦੱਖਣੀ ਅਫ਼ਰੀਕਾ (Sub-Saharan Africa)

South Africa

Eswatini

Botswana

Lesotho

Zimbabwe

ਇਨ੍ਹਾਂ ਦੇਸ਼ਾਂ ਵਿੱਚ ਦੁਨੀਆ ਦੇ ਸਭ ਤੋਂ ਵੱਧ HIV ਮਰੀਜ਼ ਹਨ। ਹਾਲਾਂਕਿ ਪਿਛਲੇ 10–15 ਸਾਲਾਂ ਵਿੱਚ ਇਲਾਜ ਅਤੇ ਜਾਗਰੂਕਤਾ ਕਾਰਨ ਨਵੇਂ ਸੰਕਰਮਣਾਂ ਵਿੱਚ ਕਾਫ਼ੀ ਕਮੀ ਵੀ ਆਈ ਹੈ।

ਜਿੱਥੇ ਚਿੰਤਾ ਵਧੀ ਹੈ

ਪੂਰਬੀ ਯੂਰਪ ਅਤੇ ਕੇਂਦਰੀ ਏਸ਼ੀਆ

Russia

Kazakhstan

Kyrgyzstan

ਇਨ੍ਹਾਂ ਖੇਤਰਾਂ ਵਿੱਚ injection drug use, ਦੇਰ ਨਾਲ ਟੈਸਟਿੰਗ ਅਤੇ ਰੋਕਥਾਮ ਸੇਵਾਵਾਂ ਦੀ ਘਾਟ ਕਾਰਨ HIV ਦਾ ਫੈਲਾਅ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।

ਲਾਤੀਨੀ ਅਮਰੀਕਾ

Brazil

Mexico

Peru

UNAIDS ਅਨੁਸਾਰ ਲਾਤੀਨੀ ਅਮਰੀਕਾ ਉਹਨਾਂ ਖੇਤਰਾਂ ਵਿੱਚੋਂ ਹੈ ਜਿੱਥੇ 2010 ਤੋਂ ਬਾਅਦ ਵੀ ਨਵੇਂ HIV ਸੰਕਰਮਣਾਂ ਵਿੱਚ ਲਗਭਗ 25% ਵਾਧਾ ਹੋਇਆ ਹੈ।

ਭਾਰਤ ਦੀ ਸਥਿਤੀ

India ਵਿੱਚ ਸਥਿਤੀ ਕਈ ਅਫ਼ਰੀਕੀ ਦੇਸ਼ਾਂ ਜਾਂ ਕੈਨੇਡਾ ਦੇ ਕੁਝ ਹਾਟਸਪੌਟਾਂ ਵਰਗੀ ਨਹੀਂ ਹੈ।  ਕੁੱਲ ਮਿਲਾਕੇ HIV ਕਾਬੂ ਵਿੱਚ ਹੈ, ਪਰ ਕੁਝ ਖ਼ਾਸ ਰਾਜਾਂ ਅਤੇ ਉੱਚ-ਜੋਖ਼ਮ ਵਾਲੇ ਸਮੂਹਾਂ ਵਿੱਚ ਅਜੇ ਵੀ ਵੱਡੀ ਚੁਣੌਤੀ ਹੈ।

ਭਾਰਤ ਵਿੱਚ ਲਗਭਗ 64,000 ਨਵੇਂ HIV ਸੰਕਰਮਣ ਪ੍ਰਤੀ ਸਾਲ ਦਾ ਅੰਦਾਜ਼ਾ ਹੈ, ਪਰ ਇਸਦੀ ਵੱਡੀ ਆਬਾਦੀ ਦੇ ਹਿਸਾਬ ਨਾਲ ਕੁੱਲ ਦਰ (rate) ਕਾਫ਼ੀ ਘੱਟ ਹੈ।

ਭਾਰਤ ਵਿੱਚ ਕਈ ਸਾਲਾਂ ਤੋਂ ਰਾਸ਼ਟਰੀ AIDS ਕੰਟਰੋਲ ਪ੍ਰੋਗਰਾਮ ਕਾਰਨ HIV ਨੂੰ ਕਾਫ਼ੀ ਹੱਦ ਤੱਕ ਕਾਬੂ ਵਿੱਚ ਰੱਖਿਆ ਗਿਆ ਹੈ।

ਫਿਰ ਵੀ ਕੁਝ ਰਾਜਾਂ—ਜਿਵੇਂ ਮਿਜ਼ੋਰਮ, ਨਾਗਾਲੈਂਡ, ਮਣੀਪੁਰ ਅਤੇ ਕੁਝ ਉੱਤਰ-ਪੂਰਬੀ ਖੇਤਰਾਂ—ਵਿੱਚ HIV ਦੀ ਦਰ ਰਾਸ਼ਟਰੀ ਔਸਤ ਨਾਲੋਂ ਵੱਧ ਹੈ। ਇਸ ਦੇ ਪਿੱਛੇ injection drug use ਅਤੇ ਕੁਝ ਸਥਾਨਕ ਸਮਾਜਿਕ ਕਾਰਕ ਮਹੱਤਵਪੂਰਨ ਹਨ।

HIV ਕਿਵੇਂ ਫੈਲਦਾ ਹੈ?

HIV ਮੁੱਖ ਤੌਰ ‘ਤੇ ਅਸੁਰੱਖਿਅਤ ਯੌਨ ਸੰਪਰਕ ਰਾਹੀਂ ,ਸੰਕਰਮਿਤ ਸੂਈ ਜਾਂ ਸਿਰਿੰਜ ਸਾਂਝੀ ਕਰਨ ਨਾਲ ,ਬਿਨਾਂ ਇਲਾਜ ਵਾਲੀ ਮਾਂ ਤੋਂ ਬੱਚੇ ਤੱਕ ਗਰਭ ਅਵਸਥਾ, ਜਨਮ ਜਾਂ ਦੁੱਧ ਪਿਲਾਉਣ ਦੌਰਾਨ ਤੱਕ, ਸੰਕਰਮਿਤ ਖੂਨ (ਜਿੱਥੇ ਸੁਰੱਖਿਆ ਜਾਂਚ ਨਾ ਹੋਈ ਹੋਵੇ)

HIV ਕਿਵੇਂ ਨਹੀਂ ਫੈਲਦਾ ?

ਹੱਥ ਮਿਲਾਉਣ ਨਾਲ ਨਹੀਂ ਫੈਲਦਾ।

ਜੱਫੀ ਪਾਉਣ ਨਾਲ ਨਹੀਂ ਫੈਲਦਾ।

ਇਕੱਠੇ ਖਾਣਾ ਖਾਣ ਨਾਲ ਨਹੀਂ ਫੈਲਦਾ।

ਇੱਕੋ ਟਾਇਲਟ ਵਰਤਣ ਨਾਲ ਨਹੀਂ ਫੈਲਦਾ।

ਖੰਘ ਜਾਂ ਛੀਂਕ ਨਾਲ ਨਹੀਂ ਫੈਲਦਾ।

ਮੱਛਰ ਦੇ ਕੱਟਣ ਨਾਲ ਨਹੀਂ ਫੈਲਦਾ।

ਸਿਹਤ ਸੰਸਥਾਵਾਂ ਦਾ ਮੰਨਣਾ ਹੈ ਕਿ HIV ਨੂੰ ਲੈ ਕੇ ਲੋਕਾਂ ਵਿੱਚ ਸਹੀ ਜਾਣਕਾਰੀ ਪਹੁੰਚਾਉਣਾ ਪਹਿਲਾਂ ਨਾਲੋਂ ਵੀ ਵੱਧ ਜ਼ਰੂਰੀ ਹੋ ਗਿਆ ਹੈ ,

  • HIV ਤੋਂ ਡਰਨ ਦੀ ਨਹੀਂ, ਸਮਝਣ ਦੀ ਲੋੜ ਹੈ।
  • ਸਮੇਂ ਸਿਰ ਜਾਂਚ ਜ਼ਿੰਦਗੀ ਬਚਾ ਸਕਦੀ ਹੈ।
  • ਸਹੀ ਜਾਣਕਾਰੀ ਹੀ ਸਭ ਤੋਂ ਵੱਡਾ ਬਚਾਅ ਹੈ।
  • ਭੇਦਭਾਵ ਨਹੀਂ, ਸਹਿਯੋਗ ਅਤੇ ਹਮਦਰਦੀ ਦਿਖਾਓ।