ਕਿਸਾਨ ਦੀ ਧੀ ਨੇ ਰਚਿਆ ਇਤਿਹਾਸ, NEET ‘ਚ 715 ਅੰਕਾਂ ਨਾਲ ਬਣੀ ਦੇਸ਼ ਦੀ ਟਾਪਰ

ਨਿਊਜ਼ ਪੰਜਾਬ

17 ਜੁਲਾਈ,2026

ਸਮਰਾਲਾ ਦੇ ਪਿੰਡ ਨਡੈਲੇ (ਸਿਹਾਲਾ) ਦੀ ਹੋਣਹਾਰ ਧੀ ਸਿਮਰਨ ਰਾਣੀ ਨੇ ਨੀਟ (NEET) ਪ੍ਰੀਖਿਆ ਵਿੱਚ 720 ਵਿੱਚੋਂ 715 ਅੰਕ ਹਾਸਲ ਕਰਕੇ ਆਲ ਇੰਡੀਆ ਰੈਂਕ-1 ਪ੍ਰਾਪਤ ਕੀਤੀ ਹੈ। ਕਿਸਾਨ ਪਰਿਵਾਰ ਨਾਲ ਸਬੰਧਤ ਸਿਮਰਨ ਨੇ ਸਰਕਾਰੀ ਸਕੂਲ ਤੋਂ ਪੜ੍ਹਾਈ ਕਰਦਿਆਂ ਸਖ਼ਤ ਮਿਹਨਤ, ਅਨੁਸ਼ਾਸਨ ਅਤੇ ਲਗਨ ਦੇ ਸਦਕਾ ਇਹ ਇਤਿਹਾਸਕ ਉਪਲਬਧੀ ਹਾਸਲ ਕੀਤੀ। ਰੀ-ਨੀਟ ਦੇ ਦਬਾਅ ਦੇ ਬਾਵਜੂਦ ਉਸ ਨੇ ਹਿੰਮਤ ਨਹੀਂ ਹਾਰੀ ਅਤੇ ਆਪਣਾ ਸੁਪਨਾ ਸਾਕਾਰ ਕੀਤਾ। ਸਿਮਰਨ ਨੇ ਆਪਣੀ ਕਾਮਯਾਬੀ ਦਾ ਸਿਹਰਾ ਮਾਪਿਆਂ ਦੇ ਸਹਿਯੋਗ ਅਤੇ ਨਿਰੰਤਰ ਮਿਹਨਤ ਨੂੰ ਦਿੱਤਾ, ਨਾਲ ਹੀ ਸਮਾਜ ਨੂੰ ਧੀਆਂ ਦੀ ਸਿੱਖਿਆ ਅਤੇ ਸੁਪਨਿਆਂ ਨੂੰ ਉਡਾਣ ਦੇਣ ਦਾ ਸੰਦੇਸ਼ ਵੀ ਦਿੱਤਾ। ਇਹ ਸਫਲਤਾ ਨਾ ਸਿਰਫ਼ ਉਸਦੇ ਪਰਿਵਾਰ, ਸਗੋਂ ਪੂਰੇ ਪੰਜਾਬ ਲਈ ਮਾਣ ਦੀ ਗੱਲ ਬਣ ਗਈ ਹੈ।