ਨਿਊਜ਼ ਪੰਜਾਬ
10 ਜੁਲਾਈ,2026
ਫੌਜ ਅਤੇ ਅਰਧ-ਫੌਜੀ ਬਲਾਂ ਵਿੱਚ ਦੇਸ਼ ਦੀ ਸੇਵਾ ਕਰਨ ਦਾ ਸੁਪਨਾ ਦੇਖ ਰਹੇ ਨੌਜਵਾਨਾਂ ਲਈ ਤਰਨਤਾਰਨ ਤੋਂ ਵੱਡੀ ਖੁਸ਼ਖ਼ਬਰੀ ਆਈ ਹੈ। ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਵੱਲੋਂ 20 ਜੁਲਾਈ ਤੋਂ ਵਿਸ਼ੇਸ਼ ਪ੍ਰੀ-ਰਿਕਰੂਟਮੈਂਟ ਟ੍ਰੇਨਿੰਗ ਕੋਰਸ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਕੋਰਸ ਦੌਰਾਨ ਭਾਰਤੀ ਫੌਜ, ਜਲ ਸੈਨਾ, ਹਵਾਈ ਸੈਨਾ, ਬੀਐੱਸਐੱਫ., ਆਈਟੀਬੀਪੀ, ਸੀਆਰਪੀਐੱਫ. ਅਤੇ ਸੀਆਈਐੱਸਐੱਫ. ਵਰਗੇ ਸੁਰੱਖਿਆ ਬਲਾਂ ਵਿੱਚ ਭਰਤੀ ਲਈ ਸਰੀਰਕ ਤਿਆਰੀ ਦੇ ਨਾਲ-ਨਾਲ ਲਿਖਤੀ ਪ੍ਰੀਖਿਆ ਦੀ ਵੀ ਮਾਹਿਰਾਂ ਵੱਲੋਂ ਕੋਚਿੰਗ ਦਿੱਤੀ ਜਾਵੇਗੀ। ਵਿਭਾਗ ਅਨੁਸਾਰ ਪਿਛਲੇ ਬੈਚ ਦਾ ਨਤੀਜਾ 100 ਫੀਸਦੀ ਰਿਹਾ ਸੀ। ਇੱਛੁਕ ਉਮੀਦਵਾਰ ਲੋੜੀਂਦੇ ਦਸਤਾਵੇਜ਼ਾਂ ਸਮੇਤ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ, ਤਰਨਤਾਰਨ ਵਿਖੇ ਸੰਪਰਕ ਕਰਕੇ ਸਮੇਂ ਸਿਰ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।
