ਪੰਜਾਬ ‘ਤੇ ਕਰਜ਼ੇ ਦਾ ਬੋਝ ਹੋਇਆ ਹੋਰ ਭਾਰੀ, ਮਾਨ ਸਰਕਾਰ ਨੇ ਲਿਆ 1000 ਕਰੋੜ ਦਾ ਨਵਾਂ ਲੋਨ

ਨਿਊਜ਼ ਪੰਜਾਬ

24 ਜੂਨ,2026

ਪਹਿਲਾਂ ਹੀ ਵੱਡੇ ਕਰਜ਼ੇ ਦੇ ਬੋਝ ਹੇਠ ਦੱਬੇ ਪੰਜਾਬ ਨੇ ਇੱਕ ਵਾਰ ਫਿਰ ਬਾਜ਼ਾਰ ਤੋਂ ਕਰਜ਼ਾ ਲਿਆ ਹੈ। ਤਾਜ਼ਾ ਅੰਕੜਿਆਂ ਅਨੁਸਾਰ ਪੰਜਾਬ ਸਰਕਾਰ ਨੇ 1000 ਕਰੋੜ ਰੁਪਏ ਦਾ ਨਵਾਂ ਕਰਜ਼ਾ ਲਿਆ ਹੈ, ਜਿਸ ਨਾਲ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਦੌਰਾਨ ਲਿਆ ਗਿਆ ਕੁੱਲ ਕਰਜ਼ਾ 6300 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ। ਭਾਰਤੀ ਰਿਜ਼ਰਵ ਬੈਂਕ ਵੱਲੋਂ ਜਾਰੀ ਜਾਣਕਾਰੀ ਮੁਤਾਬਕ ਸੂਬਾ ਸਰਕਾਰ ਅਪ੍ਰੈਲ ਤੋਂ ਜੂਨ 2026 ਦੇ ਦਰਮਿਆਨ ਕੁੱਲ 9500 ਕਰੋੜ ਰੁਪਏ ਬਾਜ਼ਾਰ ਤੋਂ ਇਕੱਠੇ ਕਰਨ ਦੀ ਯੋਜਨਾ ‘ਤੇ ਕੰਮ ਕਰ ਰਹੀ ਹੈ। ਪਹਿਲਾਂ ਹੀ 3 ਲੱਖ ਕਰੋੜ ਰੁਪਏ ਤੋਂ ਵੱਧ ਦੇ ਕਰਜ਼ੇ ਹੇਠ ਆਏ ਪੰਜਾਬ ਲਈ ਇਹ ਨਵਾਂ ਕਰਜ਼ਾ ਵਿੱਤੀ ਚੁਣੌਤੀਆਂ ਨੂੰ ਹੋਰ ਵਧਾ ਸਕਦਾ ਹੈ ਅਤੇ ਸੂਬੇ ਦੀ ਆਰਥਿਕ ਸਥਿਤੀ ਨੂੰ ਲੈ ਕੇ ਚਰਚਾ ਤੇਜ਼ ਹੋ ਗਈ ਹੈ।