ਰੱਬ ਦਾ ਅਨਮੋਲ ਤੋਹਫ਼ਾ “ਮੇਰੇ ਪਿਤਾ, ਮੇਰਾ ਮਾਣ” 

ਨਿਊਜ਼ ਪੰਜਾਬ

21 ਜੂਨ,2026

ਬਾਪੂ ਉਹ ਰੁੱਖ ਹੈ, ਜੋ ਧੁੱਪ ਆਪ ਸਹਿੰਦਾ ਹੈ, ਪਰ ਆਪਣੇ ਬੱਚਿਆਂ ਨੂੰ ਹਮੇਸ਼ਾ ਛਾਂ ਦਿੰਦਾ ਹੈ।

ਆਪਣੀਆਂ ਖ਼ਾਹਿਸ਼ਾਂ ਨੂੰ ਮਾਰ ਕੇ, ਸਾਡੇ ਸੁਪਨੇ ਸਜਾਉਂਦਾ ਹੈ, ਹਰ ਔਖੇ ਰਾਹ ਉੱਤੇ ਸਾਨੂੰ ਤੁਰਨਾ ਸਿਖਾਉਂਦਾ ਹੈ।

ਚਿਹਰੇ ਉੱਤੇ ਭਾਵੇਂ ਥਕਾਵਟ ਸਾਫ਼ ਦਿਖਦੀ ਹੋਵੇ, ਪਰ ਬੱਚਿਆਂ ਦੀ ਖੁਸ਼ੀ ਲਈ ਹਰ ਦਰਦ ਲੁਕਾਉਂਦਾ ਹੈ।

ਰੱਬ ਦਾ ਦੂਜਾ ਰੂਪ ਹੈ ਬਾਪੂ, ਜਿਸਦੀ ਕੋਈ ਮਿਸਾਲ ਨਹੀਂ, ਜਿਸ ਸਿਰ ਤੇ ਬਾਪੂ ਦਾ ਹੱਥ ਹੋਵੇ, ਉਸ ਤੋਂ ਵੱਡਾ ਖੁਸ਼ਨਸੀਬ ਕੋਈ ਇਨਸਾਨ ਨਹੀਂ।