ਤ੍ਰਿਣਮੂਲ ਕਾਂਗਰਸ ਲਈ ਵੱਡਾ ਝਟਕਾ, TMC ਦੇ 2 ਵੱਡੇ ਆਗੂਆਂ ਨੇ ਦਿੱਤੇ ਅਸਤੀਫੇ

ਨਿਊਜ਼ ਪੰਜਾਬ

20 ਜੂਨ 2026

ਪੱਛਮੀ ਬੰਗਾਲ ਦੀ ਸਿਆਸਤ ਵਿੱਚ ਉਸ ਵੇਲੇ ਵੱਡੀ ਹਲਚਲ ਮਚ ਗਈ ਜਦੋਂ ਤ੍ਰਿਣਮੂਲ ਕਾਂਗਰਸ (TMC) ਦੇ ਦੋ ਸੀਨੀਅਰ ਆਗੂਆਂ ਜੋਤੀ ਪ੍ਰਿਆ ਮਲਿਕ ਅਤੇ ਗੌਤਮ ਦੇਬ ਨੇ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ। 2026 ਦੀਆਂ ਚੋਣਾਂ ਵਿੱਚ ਮਿਲੀ ਹਾਰ ਤੋਂ ਬਾਅਦ ਪਾਰਟੀ ਅੰਦਰ ਅਸੰਤੁਸ਼ਟੀ ਅਤੇ ਬਗਾਵਤ ਦਾ ਦੌਰ ਲਗਾਤਾਰ ਜਾਰੀ ਹੈ। ਮਮਤਾ ਬੈਨਰਜੀ ਦੇ ਕਰੀਬੀ ਮੰਨੇ ਜਾਂਦੇ ਜੋਤੀ ਪ੍ਰਿਆ ਮਲਿਕ ਨੇ ਸਿਹਤ ਕਾਰਨਾਂ ਦਾ ਹਵਾਲਾ ਦਿੰਦਿਆਂ ਵਰਕਿੰਗ ਕਮੇਟੀ ਛੱਡ ਦਿੱਤੀ, ਜਦਕਿ ਸਿਲੀਗੁੜੀ ਦੇ ਮੇਅਰ ਗੌਤਮ ਦੇਬ ਨੇ ਵੀ ਅਹੁਦੇ ਤੋਂ ਅਸਤੀਫਾ ਦੇ ਕੇ ਸਰਕਾਰੀ ਸਹੂਲਤਾਂ ਵਾਪਸ ਕਰ ਦਿੱਤੀਆਂ। ਇਸ ਤੋਂ ਪਹਿਲਾਂ ਵੀ ਕਈ ਵੱਡੇ ਟੀਐਮਸੀ ਆਗੂ ਅਹੁਦੇ ਛੱਡ ਚੁੱਕੇ ਹਨ, ਜਿਸ ਕਾਰਨ ਪਾਰਟੀ 28 ਸਾਲਾਂ ਦੇ ਇਤਿਹਾਸ ਦੇ ਸਭ ਤੋਂ ਵੱਡੇ ਅੰਦਰੂਨੀ ਸੰਕਟ ਦਾ ਸਾਹਮਣਾ ਕਰਦੀ ਨਜ਼ਰ ਆ ਰਹੀ ਹੈ।-