ਸੇਵਾ ਕਰਦਿਆਂ ਹੀ ਸਦਾ ਲਈ ਵਿਛੜੇ ਬਾਬਾ ਮੁਖਤਾਰ ਸਿੰਘ, ਘਰ ਦੀ ਛੱਤ ਡਿੱਗਣ ਨਾਲ ਦੋ ਮੌਤਾਂ

ਨਿਊਜ਼ ਪੰਜਾਬ

19 ਜੂਨ,2026

ਅੰਮ੍ਰਿਤਸਰ ਦੇ ਸੈਦਪੁਰ ਪਿੰਡ ਵਿੱਚ ਇੱਕ ਦਰਦਨਾਕ ਹਾਦਸੇ ਦੌਰਾਨ ਗੁਰਦੁਆਰਾ ਦਮਦਮਾ ਸਾਹਿਬ ਭਿੰਡੀ ਔਲਖ ਦੇ ਮੁੱਖ ਸੇਵਾਦਾਰ ਬਾਬਾ ਮੁਖਤਾਰ ਸਿੰਘ ਅਤੇ ਉਨ੍ਹਾਂ ਦੇ ਸਾਥੀ ਅਜੈਪਾਲ ਸਿੰਘ ਦੀ ਮੌਤ ਹੋ ਗਈ। ਦੋਵੇਂ ਇੱਕ ਪੁਰਾਣਾ ਮਕਾਨ ਢਾਹੁਣ ਦੀ ਸੇਵਾ ਕਰ ਰਹੇ ਸਨ, ਜਦੋਂ ਅਚਾਨਕ ਛੱਤ ਦਾ ਲੈਂਟਰ ਡਿੱਗ ਗਿਆ ਅਤੇ ਉਹ ਮਲਬੇ ਹੇਠ ਦੱਬ ਗਏ।

ਗੰਭੀਰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਪਹੁੰਚਾਏ ਜਾਣ ਦੇ ਬਾਵਜੂਦ ਉਨ੍ਹਾਂ ਨੂੰ ਬਚਾਇਆ ਨਾ ਜਾ ਸਕਿਆ। ਬਾਬਾ ਮੁਖਤਾਰ ਸਿੰਘ ਆਪਣਾ ਜੀਵਨ ਸਮਾਜ ਸੇਵਾ ਅਤੇ ਲੋੜਵੰਦਾਂ ਦੀ ਮਦਦ ਲਈ ਸਮਰਪਿਤ ਕਰਨ ਕਰਕੇ ਇਲਾਕੇ ਵਿੱਚ ਬਹੁਤ ਸਤਿਕਾਰੇ ਜਾਂਦੇ ਸਨ। ਉਨ੍ਹਾਂ ਦੇ ਅਚਾਨਕ ਦੇਹਾਂਤ ਨਾਲ ਸੰਗਤ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।