ਗੱਡੀ ਦੇ ਡੀਜ਼ਲ ਟੈਂਕ ਧਮਾਕੇ ਦੌਰਾਨ ਵੈਲਡਰ ਦੀ ਮੌਤ, ਵਰਕਸ਼ਾਪ ‘ਚ ਮਚੀ ਹਫੜਾ-ਦਫੜੀ

ਨਿਊਜ਼ ਪੰਜਾਬ

10 ਜੂਨ,2026

ਜਲੰਧਰ ਦੇ ਲੋਹੀਆਂ-ਮੱਖੂ ਰਾਸ਼ਟਰੀ ਰਾਜਮਾਰਗ ‘ਤੇ ਇੱਕ ਵਰਕਸ਼ਾਪ ਵਿੱਚ ਮਹਿੰਦਰਾ ਪਿਕਅੱਪ ਦੀ ਡੀਜ਼ਲ ਟੈਂਕੀ ਦੀ ਵੈਲਡਿੰਗ ਕਰਦੇ ਸਮੇਂ ਅਚਾਨਕ ਧਮਾਕਾ ਹੋ ਗਿਆ। ਧਮਾਕੇ ਤੋਂ ਬਾਅਦ ਅੱਗ ਲੱਗਣ ਕਾਰਨ 50 ਸਾਲਾ ਵੈਲਡਰ ਜਸਵੰਤ ਸਿੰਘ ਬੁਰੀ ਤਰ੍ਹਾਂ ਝੁਲਸ ਗਿਆ, ਜਿਸਦੀ ਇਲਾਜ ਦੌਰਾਨ ਮੌਤ ਹੋ ਗਈ। ਅੱਗ ਦੀ ਲਪੇਟ ਵਿੱਚ ਆ ਕੇ ਪਿਕਅੱਪ ਗੱਡੀ ਅਤੇ ਨੇੜੇ ਖੜ੍ਹਾ ਮੋਟਰਸਾਈਕਲ ਵੀ ਸੜ ਗਏ। ਫਾਇਰ ਬ੍ਰਿਗੇਡ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ, ਜਦਕਿ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।