ਮੋਹਾਲੀ ਨੂੰ ਅੱਜ ਮਿਲੇਗਾ ਨਵਾਂ ਮੇਅਰ, AAP ਨੇ ਉਮੀਦਵਾਰਾਂ ਦੇ ਨਾਂ ਰੱਖੇ ਗੁਪਤ

ਨਿਊਜ਼ ਪੰਜਾਬ

9 ਜੂਨ,2026

ਮੋਹਾਲੀ ਨਗਰ ਨਿਗਮ ਵਿੱਚ ਅੱਜ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਹੋਣੀ ਹੈ। ਆਮ ਆਦਮੀ ਪਾਰਟੀ ਕੋਲ ਸਪੱਸ਼ਟ ਬਹੁਮਤ ਹੋਣ ਦੇ ਬਾਵਜੂਦ ਉਮੀਦਵਾਰਾਂ ਦੇ ਨਾਂ ਅਜੇ ਤੱਕ ਐਲਾਨੇ ਨਹੀਂ ਗਏ, ਜਿਸ ਕਾਰਨ ਸਿਆਸੀ ਗਲਿਆਰਿਆਂ ਵਿੱਚ ਸਸਪੈਂਸ ਬਣਿਆ ਹੋਇਆ ਹੈ। ਦੁਪਹਿਰ 3 ਵਜੇ ਹੋਣ ਵਾਲੀ ਵਿਸ਼ੇਸ਼ ਬੈਠਕ ਦੌਰਾਨ ਪਹਿਲਾਂ ਨਵੇਂ ਕੌਂਸਲਰਾਂ ਨੂੰ ਸਹੁੰ ਚੁਕਾਈ ਜਾਵੇਗੀ ਅਤੇ ਇਸ ਤੋਂ ਬਾਅਦ ਮੇਅਰ ਸਮੇਤ ਹੋਰ ਅਹੁਦਿਆਂ ਲਈ ਚੋਣ ਕਰਵਾਈ ਜਾਵੇਗੀ। AAP ਦੇ ਕਈ ਆਗੂ ਮੇਅਰ ਦੀ ਦੌੜ ਵਿੱਚ ਹਨ, ਪਰ ਅੰਤਿਮ ਫੈਸਲੇ ਲਈ ਸਭ ਦੀਆਂ ਨਜ਼ਰਾਂ ਪਾਰਟੀ ਹਾਈਕਮਾਨ ਅਤੇ ਅੱਜ ਦੀ ਬੈਠਕ ‘ਤੇ ਟਿਕੀਆਂ ਹੋਈਆਂ ਹਨ।