ਨਿਊਜ਼ ਪੰਜਾਬ
6 ਜੂਨ 2026
ਤਾਮਿਲਨਾਡੂ ਭਾਜਪਾ ਵਿੱਚ ਸਿਆਸੀ ਉਥਲ-ਪੁਥਲ ਤੇਜ਼ ਹੋ ਗਈ ਹੈ। ਸਾਬਕਾ ਸੂਬਾ ਪ੍ਰਧਾਨ ਕੇ. ਅੰਨਾਮਲਾਈ ਦੇ ਅਸਤੀਫ਼ੇ ਤੋਂ ਬਾਅਦ ਪਾਰਟੀ ਨੂੰ ਇੱਕ ਹੋਰ ਵੱਡਾ ਝਟਕਾ ਲੱਗਿਆ ਹੈ। ਸੂਬਾ ਉਪ ਪ੍ਰਧਾਨ ਕਰੂ ਨਾਗਰਾਜਨ, ਸੂਬਾ ਸਕੱਤਰ ਸੁਮਤੀ ਵੈਂਕਟੇਸ਼ ਸਮੇਤ ਘੱਟੋ-ਘੱਟ 16 ਆਗੂਆਂ ਨੇ ਭਾਜਪਾ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਅਸਤੀਫ਼ਿਆਂ ਦੀ ਇਸ ਲੜੀ ਨੇ ਤਾਮਿਲਨਾਡੂ ਭਾਜਪਾ ਅੰਦਰ ਡੂੰਘੇ ਹੋ ਰਹੇ ਸਿਆਸੀ ਸੰਕਟ ਨੂੰ ਉਜਾਗਰ ਕਰ ਦਿੱਤਾ ਹੈ। ਪਾਰਟੀ ਛੱਡਣ ਮਗਰੋਂ ਕਰੂ ਨਾਗਰਾਜਨ ਨੇ ਅੰਨਾਮਲਾਈ ਦੀ ਖੁੱਲ੍ਹ ਕੇ ਤਾਰੀਫ਼ ਕਰਦਿਆਂ ਉਨ੍ਹਾਂ ਨੂੰ ਬਹਾਦਰ ਅਤੇ ਦੂਰਅੰਦੇਸ਼ ਨੇਤਾ ਦੱਸਿਆ, ਜਦਕਿ ਸੁਮਤੀ ਵੈਂਕਟੇਸ਼ ਨੇ ਸੋਸ਼ਲ ਮੀਡੀਆ ‘ਤੇ ਭਾਵੁਕ ਸੰਦੇਸ਼ ਜਾਰੀ ਕਰਦੇ ਹੋਏ ਭਾਜਪਾ ਨਾਲ ਆਪਣਾ ਸਬੰਧ ਖਤਮ ਕਰਨ ਦਾ ਐਲਾਨ ਕੀਤਾ।
