ਨਿਰਮਲਾ ਸੀਤਾਰਮਨ ਪਹਿਲੀ ਵਾਰ ਐਤਵਾਰ ਨੂੰ ਪੇਸ਼ ਕਰਨਗੇ ਕੇਂਦਰੀ ਬਜਟ

ਨਿਊਜ਼ ਪੰਜਾਬ

ਨਵੀਂ ਦਿੱਲੀ, 1 ਫਰਵਰੀ 2026

ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰ ਕੇਂਦਰੀ ਵਿੱਤ ਮੰਤਰੀ ਐਤਵਾਰ ਨੂੰ ਕੇਂਦਰੀ ਬਜਟ ਪੇਸ਼ ਕਰਨ ਜਾ ਰਹੇ ਹਨ। ਸੁਤੰਤਰ ਭਾਰਤ ਵਿੱਚ ਇਸ ਤੋਂ ਪਹਿਲਾਂ ਕਦੇ ਵੀ ਐਤਵਾਰ ਨੂੰ ਬਜਟ ਪੇਸ਼ ਨਹੀਂ ਹੋਇਆ। ਸਾਲ 1999 ਵਿੱਚ 28 ਫਰਵਰੀ ਐਤਵਾਰ ਸੀ, ਪਰ ਉਸ ਵੇਲੇ ਦੇ ਵਿੱਤ ਮੰਤਰੀ ਨੇ ਇੱਕ ਦਿਨ ਪਹਿਲਾਂ 27 ਫਰਵਰੀ, ਸ਼ਨੀਵਾਰ ਨੂੰ ਬਜਟ ਪੇਸ਼ ਕੀਤਾ ਸੀ। ਉਨ੍ਹਾਂ ਨੇ ਹੀ ਬਜਟ ਪੇਸ਼ ਕਰਨ ਦਾ ਸਮਾਂ ਸ਼ਾਮ 5 ਵਜੇ ਤੋਂ ਬਦਲ ਕੇ ਸਵੇਰੇ 11 ਵਜੇ ਕੀਤਾ, ਜੋ ਪਰੰਪਰਾ ਅੱਜ ਤੱਕ ਜਾਰੀ ਹੈ। ਬਾਅਦ ਵਿੱਚ 2017 ਵਿੱਚ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਨੇ ਬਜਟ ਦੀ ਮਿਤੀ 28 ਫਰਵਰੀ ਤੋਂ ਬਦਲ ਕੇ 1 ਫਰਵਰੀ ਕਰ ਦਿੱਤੀ, ਤਾਂ ਜੋ ਰਾਜ ਸਰਕਾਰਾਂ ਨੂੰ 1 ਅਪ੍ਰੈਲ ਤੋਂ ਸ਼ੁਰੂ ਹੋਣ ਵਾਲੇ ਨਵੇਂ ਵਿੱਤੀ ਸਾਲ ਤੋਂ ਪਹਿਲਾਂ ਆਪਣੀ ਯੋਜਨਾਬੰਦੀ ਕਰਨ ਵਿੱਚ ਸਹੂਲਤ ਮਿਲ ਸਕੇ।