ਛੋਟੇ ਵਪਾਰੀਆਂ ਅਤੇ ਲਘੁ ਉਦਯੋਗਾਂ ਦੀ ਜਥੇਬੰਦੀ ਸਮਾਲ ਸਕੇਲ ਇੰਡਸਟਰੀਜ਼ ਐਂਡ ਟਰੇਡਰਜ਼ ਐਸੋਸਿਏਸ਼ਨ ਵਲੋਂ ਡਿਪਟੀ ਕਮਿਸ਼ਨਰ ਸ਼੍ਰੀ ਵਰਿੰਦਰ ਸ਼ਰਮਾਂ ਸਵਾਗਤ – ਬੈੰਕਾਂ ਦੀ ਕਾਰਗੁਜ਼ਾਰੀ ਵਿਰੁੱਧ ਕੀਤੀ ਸ਼ਕਾਇਤ

 ਨਿਊਜ਼ ਪੰਜਾਬ

ਲੁਧਿਆਣਾ , 18 ਜੂਨ – ਲੁਧਿਆਣਾ ਦੇ ਨਵ ਨਿਯੁਕਤ ਡਿਪਟੀ ਕਮਿਸ਼ਨਰ ਸ਼੍ਰੀ ਵਰਿੰਦਰ ਸ਼ਰਮਾ ਵਲੋਂ ਚਾਰਜ਼ ਸੰਭਾਲਣ ਤੋਂ ਬਾਅਦ ਲੁਧਿਆਣਾ ਦੀਆਂ ਸਮਾਜ ਸੇਵੀ ਅਤੇ ਵਪਾਰਕ ਤੇ ਉਦਯੋਗਿਕ ਜਥੇਬੰਦੀਆਂ ਵਲੋਂ ਉਨ੍ਹਾਂ ਦਾ ਭਰਵਾ ਸਵਾਗਤ ਕਰਦਿਆਂ ਕੋਰੋਨਾ ਮਹਾਂਮਾਰੀ ਨੂੰ ਕਾਬੂ ਕਰਨ ਲਈ ਚੱਲ ਰਹੀ ਮੋਹਿਮ ਨੂੰ ਹੋਰ ਤੇਜ਼ ਕਰਨ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ ਜਾ ਰਹੀ ਹੈ |
                                                                             ਛੋਟੇ ਵਪਾਰੀਆਂ ਅਤੇ ਲਘੁ ਉਦਯੋਗਾਂ ਦੀ ਜਥੇਬੰਦੀ ਸਮਾਲ ਸਕੇਲ ਇੰਡਸਟਰੀਜ਼ ਐਂਡ ਟਰੇਡਰਜ਼ ਐਸੋਸਿਏਸ਼ਨ ਵਲੋਂ ਅੱਜ ਡਿਪਟੀ ਕਮਿਸ਼ਨਰ ਸ਼੍ਰੀ ਵਰਿੰਦਰ ਸ਼ਰਮਾਂ ਨੂੰ ਜੀ ਆਇਆ ਕਿਹਾ ਅਤੇ ਐਸੋਸਿਏਸ਼ਨ ਦੇ ਚੇਅਰਮੈਨ ਅਤੇ ਯੂਨਾਈਟਡ ਸਾਇਕਲ ਐਂਡ ਪਾਰਟਸ ਮਨੂਫੈਕਚ੍ਰਰਜ਼ ਐਸੋਸਿਏਸ਼ਨ ਦੇ ਪ੍ਰਾਪੇਗੰਡਾ ਸੈਕਟਰੀ ਰਾਜਿੰਦਰ ਸਿੰਘ ਸਰਹਾਲੀ ,ਭੁਪਿੰਦਰ ਸ਼ਰਮਾਂ ਅਤੇ ਜਸਪਾਲ ਜੰਗੀ ਵਲੋਂ ਉਨ੍ਹਾਂ ਨੂੰ ਬੁੱਕੇ ਭੇਟ ਕਰ ਕੇ ਉਨ੍ਹਾਂ ਦਾ ਸਵਾਗਤ ਕੀਤਾ |
                                                                             ਵਫ਼ਦ ਨੇ ਡਿਪਟੀ ਕਮਿਸ਼ਨਰ ਸ਼੍ਰੀ ਸ਼ਰਮਾਂ ਨੂੰ ਛੋਟੇ ਉਦਯੋਗ ਅਤੇ ਛੋਟੇ ਵਪਾਰੀਆਂ ਦੀ ਸਥਿਤੀ ਦੱਸਦਿਆਂ ਬੇਨਤੀ ਕੀਤੀ ਕਿ ਕੇਂਦਰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਬੈੰਕ ਉਨ੍ਹਾਂ ਦੀ ਆਰਥਿਕ ਮਦਦ ਨਹੀਂ ਕਰ ਰਹੇ | ਸ੍ਰ.ਸਰਹਾਲੀ ਦੱਸਿਆ ਕਿ ਉਨ੍ਹਾਂ ਮੰਗ ਕੀਤੀ ਹੈ ਕਿ ਬੈੰਕ ਦੇ ਕੰਮ ਚੈੱਕ ਕਰਨ ਲਈ ਇੱਕ ਵਿਸ਼ੇਸ਼ ਕਮੇਟੀ ਸਥਾਪਤ ਕੀਤੀ ਜਾਵੇ ਜੋ ਉਨ੍ਹਾਂ ਦੀ ਕਾਰਗੁਜ਼ਾਰੀ ਸੀ ਸਮੀਖਿਆ ਕਰੇ |