ਸਿੱਖ ਭਾਈਚਾਰੇ ਲਈ ਵੱਡੀ ਰਾਹਤ; 1 ਜੂਨ ਤੋਂ ਸਿੱਕਮ ’ਚ ਲਾਗੂ ਹੋਵੇਗਾ ਆਨੰਦ ਮੈਰਿਜ ਐਕਟ

ਨਿਊਜ਼ ਪੰਜਾਬ

18 ਮਈ 2026

ਸਿੱਖ ਭਾਈਚਾਰੇ ਲਈ ਇੱਕ ਅਹਿਮ ਅਤੇ ਖੁਸ਼ੀ ਭਰੀ ਖ਼ਬਰ ਸਾਹਮਣੇ ਆਈ ਹੈ। ਸਿੱਕਮ ਵਿੱਚ 1 ਜੂਨ 2026 ਤੋਂ ਆਨੰਦ ਮੈਰਿਜ ਐਕਟ, 1909 ਲਾਗੂ ਹੋਣ ਜਾ ਰਿਹਾ ਹੈ, ਜਿਸ ਨਾਲ ਸਿੱਖ ਜੋੜੇ ਹੁਣ ਆਪਣੇ ਰਵਾਇਤੀ ‘ਆਨੰਦ ਕਾਰਜ’ ਅਧੀਨ ਵਿਆਹ ਸਿੱਧੇ ਤੌਰ ’ਤੇ ਰਜਿਸਟਰ ਕਰਵਾ ਸਕਣਗੇ। ਸੁਪਰੀਮ ਕੋਰਟ ਦੇ ਨਿਰਦੇਸ਼ਾਂ ਮਗਰੋਂ ਕੇਂਦਰ ਸਰਕਾਰ ਨੇ 14 ਮਈ ਨੂੰ ਨੋਟੀਫਿਕੇਸ਼ਨ ਜਾਰੀ ਕਰਕੇ ਇਸ ਦੀ ਪੁਸ਼ਟੀ ਕੀਤੀ। ਹੁਣ ਤੱਕ ਸਿੱਕਮ ਵਿੱਚ ਸਿੱਖ ਜੋੜਿਆਂ ਨੂੰ ਹਿੰਦੂ ਮੈਰਿਜ ਐਕਟ, 1955 ਤਹਿਤ ਵਿਆਹ ਰਜਿਸਟਰ ਕਰਵਾਉਣਾ ਪੈਂਦਾ ਸੀ, ਪਰ ਨਵੇਂ ਕਾਨੂੰਨੀ ਪ੍ਰਬੰਧ ਨਾਲ ਸਿੱਖ ਪਰੰਪਰਾਵਾਂ ਨੂੰ ਵੱਖਰੀ ਕਾਨੂੰਨੀ ਪਹਿਚਾਣ ਮਿਲੇਗੀ।