ਨਿਊਜ਼ ਪੰਜਾਬ
16 ਮਈ 2026
ਪੰਜਾਬ ਦੀ ਸਿੱਖਿਆ ਪ੍ਰਣਾਲੀ ਨੂੰ ਹੋਰ ਮਜ਼ਬੂਤ ਅਤੇ ਆਧੁਨਿਕ ਬਣਾਉਣ ਵੱਲ ਇਕ ਹੋਰ ਕਦਮ ਚੁੱਕਦਿਆਂ ਮੁੱਖ ਮੰਤਰੀ Bhagwant Mann ਅੱਜ 72 ਅਧਿਆਪਕਾਂ ਦੇ ਇਕ ਬੈਚ ਨੂੰ ਫਿਨਲੈਂਡ ਵਿੱਚ ਖ਼ਾਸ ਸਿਖਲਾਈ ਲਈ ਰਵਾਨਾ ਕਰਨਗੇ। ਇਹ ਪ੍ਰੋਗਰਾਮ ਅੱਜ ਦੁਪਹਿਰ 12 ਵਜੇ MGSIPA ਚੰਡੀਗੜ੍ਹ ਤੋਂ ਹੋਵੇਗਾ। ਪੰਜਾਬ ਸਰਕਾਰ ਦਾ ਮਕਸਦ ਵਿਦੇਸ਼ੀ ਤਜਰਬੇ ਰਾਹੀਂ ਅਧਿਆਪਕਾਂ ਦੀ ਕਾਬਲੀਅਤ ਨੂੰ ਨਿਖਾਰ ਕੇ ਸੂਬੇ ਦੀ ਸਿੱਖਿਆ ਪ੍ਰਣਾਲੀ ਨੂੰ ਨਵੀਆਂ ਉਚਾਈਆਂ ਤੱਕ ਲੈ ਜਾਣਾ ਹੈ।
