ਨਿਊਜ਼ ਪੰਜਾਬ
8 ਮਈ 2026
ਪੰਜਾਬ ਵਿੱਚ ਬਿਜਲੀ ਦੀ ਵੱਧ ਰਹੀ ਮੰਗ ਦੇ ਮੱਦੇਨਜ਼ਰ Punjab State Power Corporation Limited ਨੇ ਨਿਰਧਾਰਿਤ ਲੋਡ ਤੋਂ ਵੱਧ ਬਿਜਲੀ ਖਪਤ ਕਰਨ ਵਾਲੇ ਖਪਤਕਾਰਾਂ ਖਿਲਾਫ ਸਖ਼ਤ ਕਾਰਵਾਈ ਦੇ ਹੁਕਮ ਜਾਰੀ ਕੀਤੇ ਹਨ। ਹੁਣ ਜੇ ਕੋਈ ਖਪਤਕਾਰ ਆਪਣੇ ਮਨਜ਼ੂਰਸ਼ੁਦਾ ਲੋਡ ਤੋਂ 10 ਫੀਸਦੀ ਵੱਧ ਬਿਜਲੀ ਵਰਤੇਗਾ ਤਾਂ ਉਸਨੂੰ 7 ਦਿਨਾਂ ਦੇ ਅੰਦਰ ਨੋਟਿਸ ਜਾਰੀ ਕੀਤਾ ਜਾਵੇਗਾ।
ਨਵੇਂ ਨਿਯਮਾਂ ਮੁਤਾਬਕ ਜੇ ਖਪਤਕਾਰ ਲਗਾਤਾਰ ਆਪਣੇ ਲੋਡ ਤੋਂ 10 ਫੀਸਦੀ ਵੱਧ ਬਿਜਲੀ ਦੀ ਵਰਤੋਂ ਕਰਦੇ ਹਨ ਤਾਂ ਉਨ੍ਹਾਂ ‘ਤੇ ਜੁਰਮਾਨਾ ਅਤੇ ਵਾਧੂ ਖਰਚੇ ਲਗਾਏ ਜਾਣਗੇ। ਤੀਜੀ ਵਾਰ ਉਲੰਘਣਾ ਹੋਣ ‘ਤੇ PSPCL ਵੱਲੋਂ ਬਿਜਲੀ ਚੋਰੀ ਦਾ ਕੇਸ ਦਰਜ ਕਰਕੇ FIR ਵੀ ਕੀਤੀ ਜਾ ਸਕਦੀ ਹੈ।
PSPCL ਪ੍ਰਬੰਧਨ ਨੇ ਅਧਿਕਾਰੀਆਂ ਨੂੰ ਵੀ ਸਖ਼ਤ ਹਦਾਇਤਾਂ ਦਿੱਤੀਆਂ ਹਨ ਕਿ ਜੇ ਅਜਿਹੇ ਖਪਤਕਾਰਾਂ ‘ਤੇ ਕਾਰਵਾਈ ਕਰਨ ਵਿੱਚ ਲਾਪਰਵਾਹੀ ਕੀਤੀ ਗਈ ਤਾਂ ਸੰਬੰਧਤ ਅਧਿਕਾਰੀਆਂ ਖਿਲਾਫ ਵੀ ਐਕਸ਼ਨ ਲਿਆ ਜਾਵੇਗਾ।
ਬਿਜਲੀ ਸਪਲਾਈ ਪ੍ਰਣਾਲੀ ਨੂੰ ਮਜ਼ਬੂਤ ਬਣਾਉਣ ਅਤੇ ਮਾਲੀਏ ਦੇ ਨੁਕਸਾਨ ਨੂੰ ਰੋਕਣ ਲਈ PSPCL ਨੇ ਸਪਲਾਈ ਕੋਡ 2024 ਵਿੱਚ ਸੋਧ ਕਰਦਿਆਂ ਨਵੇਂ ਨਿਯਮ ਲਾਗੂ ਕਰਨ ਦੇ ਆਦੇਸ਼ ਸਾਰੇ ਮੁੱਖ ਇੰਜੀਨੀਅਰਾਂ ਨੂੰ ਜਾਰੀ ਕਰ ਦਿੱਤੇ ਹਨ।
