ਭਾਰਤ ਭੂਸ਼ਣ ਆਸ਼ੂ ਵੱਲੋਂ ‘ਆਪਾਂ ਹੁਣ ਫ਼ਤਹਿ ਹੋਣ ਤੱਕ’ ਰਿਲੀਜ਼ – ਤੁਸੀਂ ਵੀ ਸੁਣੋ ਗੀਤ
ਭਾਰਤ ਭੂਸ਼ਣ ਆਸ਼ੂ ਵੱਲੋਂ ‘ਆਪਾਂ ਹੁਣ ਫਤਿਹ ਹੋਣ ਤੱਕ’ ਰਿਲੀਜ਼
-ਜ਼ਿਲ•ਾ ਖੁਰਾਕ ਅਤੇ ਸਪਲਾਈ ਕੰਟਰੋਲਰ ਸੁਖਵਿੰਦਰ ਸਿੰਘ ਗਿੱਲ ਵੱਲੋਂ ਲਿਖਿਆ ਗੀਤ ਸਮੂਹ ਫੂਡ ਸਪਲਾਈ ਵਿਭਾਗ ਦੇ ਕੋਰੋਨਾ ਵਾਰੀਅਰਜ਼ ਨੂੰ ਸਮਰਪਿਤ
-ਆਸ਼ੂ ਵੱਲੋਂ ਕੋਵਿਡ 19 ਦੇ ਚੱਲਦਿਆਂ ਵਿਭਾਗੀ ਸੇਵਾਵਾਂ ਦੀ ਭਰਪੂਰ ਸ਼ਲਾਘਾ
-ਫੂਡ ਸਪਲਾਈ ਇੰਸਪੈਕਟਰ ਜਸਵਿੰਦਰ ਸਿੰਘ ਪੰਧੇਰ ਨੇ ਦਿੱਤੀ ਹੈ ਗੀਤ ਨੂੰ ਆਵਾਜ਼
ਨਿਊਜ਼ ਪੰਜਾਬ
ਲੁਧਿਆਣਾ, 15 ਜੂਨ – ਕੋਵਿਡ 19 ਸਥਿਤੀ ਵਿੱਚ ਪੰਜਾਬ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਵੱਲੋਂ ਨਿਭਾਈਆਂ ਅਣਥੱਕ ਸੇਵਾਵਾਂ ਨੂੰ ਰੂਪਮਾਨ ਕਰਦਾ ਇੱਕ ਗੀਤ ‘ਆਪਾਂ ਹੁਣ ਫਤਿਹ ਹੋਣ ਤੱਕ’ ਅੱਜ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਦੇ ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਰਿਲੀਜ਼ ਕੀਤਾ ਗਿਆ। ਇਸ ਮੌਕੇ ਸ੍ਰੀ ਆਸ਼ੂ ਨੇ ਭਰੋਸਾ ਦਿੱਤਾ ਕਿ ਉਨ•ਾਂ ਦਾ ਵਿਭਾਗ ਇਹ ਸੇਵਾਵਾਂ ਨੂੰ ਨਿਰੰਤਰ ਜਾਰੀ ਰੱਖੇਗਾ, ਤਾਂ ਜੋ ਕੋਈ ਵੀ ਵਿਅਕਤੀ ਭੁੱਖਾ ਨਾ ਸੌਵੇਂ। ਇਸ ਗੀਤ ਨੂੰ ਜ਼ਿਲ•ਾ ਖੁਰਾਕ ਅਤੇ ਸਪਲਾਈ ਕੰਟਰੋਲਰ ਲੁਧਿਆਣਾ ਸ੍ਰ. ਸੁਖਵਿੰਦਰ ਸਿੰਘ ਗਿੱਲ ਨੇ ਪੰਜਾਬ ਸਰਕਾਰ ਵੱਲੋਂ ਸ਼ੁਰੂ ‘ਮਿਸ਼ਨ ਫਤਿਹ’ ਤਹਿਤ ਲਿਖਿਆ ਅਤੇ ਤਿਆਰ ਕਰਵਾਇਆ ਹੈ।
ਇਸ ਗੀਤ ਦੀ ਭਰਪੂਰ ਪ੍ਰਸੰਸ਼ਾ ਕਰਦਿਆਂ ਸ੍ਰੀ ਆਸ਼ੂ ਨੇ ਕਿਹਾ ਕਿ ਇਸ ਗੀਤ ਵਿੱਚ ਉਨ•ਾਂ ਦੇ ਵਿਭਾਗੀ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਦਿਨ ਰਾਤ ਔਖੇ ਸੌਖੇ ਸਮਿਆਂ ਵਿੱਚ ਦਿੱਤੀਆਂ ਸੇਵਾਵਾਂ ਦੀ ਝਲਕ ਮਿਲਦੀ ਹੈ। ਉਨ•ਾਂ ਡੀ. ਐੱਫ਼. ਐੱਸ. ਸੀ. ਸ੍ਰ. ਗਿੱਲ ਦੇ ਇਸ ਖਿਆਲ ਅਤੇ ਵਧੀਆ ਡਿਊਟੀ ਦੀ ਵਿਸ਼ੇਸ਼ ਤੌਰ ‘ਤੇ ਪ੍ਰਸ਼ੰਸਾ ਕੀਤੀ। ਉਨ•ਾਂ ਕਿਹਾ ਕਿ ਕੋਵਿਡ 19 ਲੜਾਈ ਵਿੱਚ ਉਨ•ਾਂ ਦੇ ਵਿਭਾਗ ਨੇ ਸਿਹਤ ਅਤੇ ਪੁਲਿਸ ਵਿਭਾਗ ਦੀ ਤਰ•ਾਂ ਮੋਹਰੀ ਹੋ ਕੇ ਲੋਕ ਹਿੱਤ ਸੇਵਾਵਾਂ ਦਿੱਤੀਆਂ। ਦੱਸਣਯੋਗ ਹੈ ਕਿ ਇਸ ਗੀਤ ਨੂੰ ਇੰਸਪੈਕਟਰ ਸ੍ਰ. ਜਸਵਿੰਦਰ ਸਿੰਘ ਪੰਧੇਰ ਨੇ ਆਵਾਜ਼ ਦਿੱਤੀ ਹੈ, ਜਦਕਿ ਇੰਸਪੈਕਟਰ ਸ੍ਰੀ ਕਮਲ ਭੰਗੂ ਨੇ ਦ੍ਰਿਸ਼ ਫਿਲਮਾਂਕਨ ਅਤੇ ਨਿਰਦੇਸ਼ਨ ਦਾ ਕੰਮ ਕੀਤਾ ਹੈ। ਸ੍ਰੀ ਆਸ਼ੂ ਨੇ ਇਹ ਗੀਤ ਤਿਆਰ ਕਰਨ ਵਾਲੀ ਸਮੁੱਚੀ ਟੀਮ ਨੂੰ ਵਧਾਈ ਦਿੱਤੀ।
ਡੀ. ਐੱਫ਼. ਐੱਸ. ਸੀ. ਸ੍ਰ. ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਦੋਂ ਤੋਂ ਇਸ ਬਿਮਾਰੀ ਨੇ ਦਸਤਕ ਦਿੱਤੀ ਹੈ, ਵਿਭਾਗ ਉਸ ਵਕਤ ਤੋਂ ਇਸ ਲੜਾਈ ਵਿੱਚ ਮੋਹਰੀ ਹੋ ਕੇ ਡਟਿਆ ਹੋਇਆ ਹੈ। ਉਨ•ਾਂ ਕੈਬਨਿਟ ਮੰਤਰੀ ਸ਼੍ਰੀ ਆਸ਼ੂ ਵੱਲੋਂ ਇਸ ਸਥਿਤੀ ਵਿੱਚ ਦਿੱਤੇ ਹਰ ਤਰ•ਾਂ ਦੇ ਸਹਿਯੋਗ ਲਈ ਧੰਨਵਾਦ ਕੀਤਾ। ਉਨ•ਾਂ ਇਸ ਵੀਡੀਓ ਨੂੰ ਤਿਆਰ ਕਰਨ ਅਤੇ ਵਿਭਾਗੀ ਡਿਊਟੀਆਂ ਕਰਨ ਵਿੱਚ ਡੀ. ਐੱਫ਼. ਐੱਸ. ਸੀ. (ਪੂਰਬੀ) ਹਰਵੀਨ ਕੌਰ ਵੱਲੋਂ ਦਿੱਤੇ ਸਹਿਯੋਗ ਦੀ ਵੀ ਪ੍ਰਸ਼ੰਸਾ ਕੀਤੀ।
ਦੱਸਣਯੋਗ ਹੈ ਕਿ ਵਿਭਾਗ ਵੱਲੋਂ ਹਾਲੇ ਕੁਝ ਦਿਨ ਪਹਿਲਾਂ ਹੀ ਵੱਡੇ ਪੱਧਰ ‘ਤੇ ਖਰੀਦ ਕਾਰਜਾਂ ਨੂੰ ਨੇਪਰੇ ਚਾੜਿਆ ਗਿਆ ਹੈ। ਜਿਸ ਦੌਰਾਨ 128 ਲੱਖ ਮੀਟਰਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਵਿਭਾਗ ਵੱਲੋਂ ਸੂਬੇ ਭਰ ਦੀਆਂ 4000 ਤੋਂ ਵਧੇਰੇ ਮੰਡੀਆਂ ਵਿੱਚ ਕੀਤੇ ਗਏ ਉਚਿਤ ਇਹਤਿਆਤੀ ਪ੍ਰਬੰਧਾਂ ਦੇ ਸਦਕਾ ਕਿਸੇ ਵੀ ਮੰਡੀ ਵਿੱਚ ਇਸ ਬਿਮਾਰੀ ਦੇ ਫੈਲਾਅ ਸੰਬੰਧੀ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ। ਮੰਡੀਆਂ ਵਿੱਚ ਸਮਾਜਿਕ ਦੂਰੀ ਦਾ ਬਰਾਬਰ ਖਿਆਲ ਰੱਖਣ ਲਈ ਇਸ ਵਾਰ ਮੰਡੀਆਂ ਦੀ ਗਿਣਤੀ 1500 ਤੋਂ ਵਧਾ ਕੇ 4000 ਕੀਤੀ ਗਈ ਸੀ। ਜ਼ਿਕਰਯੋਗ ਹੈ ਕਿ ਇਕੱਲੇ ਜ਼ਿਲ•ਾ ਲੁਧਿਆਣਾ ਵਿੱਚ ਹੁਣ ਤੱਕ ਲੋੜਵੰਦ ਲੋਕਾਂ ਨੂੰ 5 ਲੱਖ ਭੋਜਨ ਪੈਕਟਾਂ ਅਤੇ 14.45 ਲੱਖ ਰੈਗੂਲਰ ਲਾਭਪਾਤਰੀਆਂ ਨੂੰ ਰਾਸ਼ਨ ਦੀ ਵੰਡ ਕੀਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ ਇਸ ਹਫ਼ਤੇ ਵਿੱਚ 5 ਲੱਖ ਤੋਂ ਵਧੇਰੇ ਹੋਰ ਲੋੜਵੰਦਾਂ ਨੂੰ ਰਾਸ਼ਨ ਪੈਕਟਾਂ ਦੀ ਵੰਡ ਕੀਤੀ ਜਾਣੀ ਹੈ।