ਦਿੱਲੀ ਹਵਾਈ ਅੱਡੇ ‘ਤੇ ਵੱਡਾ ਹਾਦਸਾ: ਸਵਿਸ ਏਅਰ ਦੀ ਫਲਾਈਟ ਦਾ ਇੰਜਣ ਫੇਲ੍ਹ, ਅੱਗ ਲੱਗੀ; 6 ਯਾਤਰੀ ਜ਼ਖਮੀ

ਨਿਊਜ਼ ਪੰਜਾਬ

26 ਅਪ੍ਰੈਲ 2026

Indira Gandhi International Airport ‘ਤੇ ਐਤਵਾਰ ਸਵੇਰੇ ਇਕ ਵੱਡਾ ਹਾਦਸਾ ਵਾਪਰਿਆ, ਜਦੋਂ Swiss International Air Lines ਦੀ ਦਿੱਲੀ ਤੋਂ ਜ਼ਿਊਰਿਖ ਜਾ ਰਹੀ ਫਲਾਈਟ LX147 ਦੇ ਏਅਰਬੱਸ A330 ਜਹਾਜ਼ ਦਾ ਇੰਜਣ ਅਚਾਨਕ ਫੇਲ੍ਹ ਹੋ ਗਿਆ ਅਤੇ ਅੱਗ ਲੱਗ ਗਈ। ਘਟਨਾ ਦੌਰਾਨ ਜਹਾਜ਼ ਵਿੱਚ ਮੌਜੂਦ 228 ਯਾਤਰੀਆਂ ਅਤੇ ਚਾਲਕ ਦਲ ਨੂੰ ਤੁਰੰਤ ਐਮਰਜੈਂਸੀ ਸਲਾਈਡਾਂ ਰਾਹੀਂ ਬਾਹਰ ਕੱਢਿਆ ਗਿਆ। ਇਸ ਹਾਦਸੇ ਵਿੱਚ ਛੇ ਯਾਤਰੀ ਜ਼ਖਮੀ ਹੋਏ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਚਾਲਕ ਦਲ ਨੇ ਸੂਝਬੂਝ ਨਾਲ ਉਡਾਣ ਰੱਦ ਕਰਕੇ ਵੱਡੇ ਨੁਕਸਾਨ ਤੋਂ ਬਚਾਵ ਕੀਤਾ, ਜਦਕਿ ਏਅਰਲਾਈਨ ਵੱਲੋਂ ਮਾਮਲੇ ਦੀ ਜਾਂਚ ਲਈ ਟਾਸਕ ਫੋਰਸ ਬਣਾਈ ਗਈ ਹੈ।