ਨਿਊਜ਼ ਪੰਜਾਬ
15 ਅਪ੍ਰੈਲ 2026
ਪੰਜਾਬ ਦੇ ਸ੍ਰੀ ਫਤਿਹਗੜ੍ਹ ਸਾਹਿਬ ਵਿੱਚ ਦੇਰ ਰਾਤ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿੱਥੇ ਵਿਸਾਖੀ ਮੌਕੇ ਅਨੰਦਪੁਰ ਸਾਹਿਬ ਲਤੋਂ ਵਾਪਸ ਆ ਰਹੇ ਸ਼ਰਧਾਲੂਆਂ ਨਾਲ ਭਰੀ ਬੱਸ ਪਿੰਡ ਹਿੰਮਤਪੁਰਾ ਨੇੜੇ ਬੇਕਾਬੂ ਹੋ ਕੇ ਪਲਟ ਗਈ। ਇਸ ਹਾਦਸੇ ਵਿੱਚ 6 ਲੋਕਾਂ ਦੀ ਮੌਤ ਹੋ ਗਈ ਜਦਕਿ ਲਗਭਗ 15 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਵਿੱਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ।
ਪ੍ਰਾਰੰਭਿਕ ਜਾਣਕਾਰੀ ਅਨੁਸਾਰ ਬੱਸ ਤਕਨੀਕੀ ਖਰਾਬੀ ਆਉਣ ਤੋਂ ਬਾਅਦ ਇਹ ਬਿਜਲੀ ਦੇ ਖੰਭੇ ਨਾਲ ਟਕਰਾ ਗਈ ਅਤੇ ਪਲਟਣ ਤੋਂ ਬਾਅਦ ਕਰੰਟ ਵੀ ਫੈਲ ਗਿਆ। ਹਾਦਸੇ ਮਗਰੋਂ ਮੌਕੇ ‘ਤੇ ਹਫੜਾ-ਦਫੜੀ ਮਚ ਗਈ ਅਤੇ ਸਥਾਨਕ ਲੋਕਾਂ ਨੇ ਪੁਲਿਸ ਦੇ ਨਾਲ ਮਿਲ ਕੇ ਬਚਾਅ ਕਾਰਜ ਚਲਾਇਆ। ਜ਼ਖਮੀਆਂ ਨੂੰ ਮੋਰਿੰਡਾ ਅਤੇ ਫਤਿਹਗੜ੍ਹ ਸਾਹਿਬ ਦੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ, ਜਦਕਿ ਗੰਭੀਰ ਹਾਲਤ ਵਾਲਿਆਂ ਨੂੰ PGIMER Chandigarh ਰੈਫਰ ਕੀਤਾ ਗਿਆ ਹੈ। SSP ਡਾ. ਸ਼ੁਭਮ ਅਗਰਵਾਲ ਮੁਤਾਬਕ ਹਾਦਸਾ ਮੈਣ ਮਾਜਰਾ ਪੁਲ ਤੋਂ ਕਰੀਬ 1.5 ਕਿਲੋਮੀਟਰ ਪਹਿਲਾਂ ਵਾਪਰਿਆ ਅਤੇ ਜਾਂਚ ਜਾਰੀ ਹੈ।
