ਨਿਊਜ਼ ਪੰਜਾਬ
14 ਅਪ੍ਰੈਲ 2026
ਨਿਤੀਸ਼ ਕੁਮਾਰ ਨੇ ਬਿਹਾਰ ਦੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਪਟਨਾ ਦੇ ਲੋਕ ਭਵਨ ਵਿੱਚ ਰਾਜਪਾਲ Syed Ata Hasnain ਨੂੰ ਆਪਣਾ ਅਸਤੀਫਾ ਸੌਂਪਿਆ।

ਇਸ ਤੋਂ ਪਹਿਲਾਂ ਉਹ 10 ਅਪ੍ਰੈਲ ਨੂੰ ਰਾਜ ਸਭਾ ਦੇ ਮੈਂਬਰ ਵਜੋਂ ਸਹੁੰ ਚੁੱਕ ਚੁੱਕੇ ਹਨ। ਨਿਤੀਸ਼ ਕੁਮਾਰ ਨੇ ਕਿਹਾ ਕਿ ਕੈਬਿਨੇਟ ਮੀਟਿੰਗ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਅਤੇ ਹੁਣ ਨਵੀਂ ਸਰਕਾਰ ਸੂਬੇ ਦੀ ਕਮਾਨ ਸੰਭਾਲੇਗੀ। ਉਨ੍ਹਾਂ ਨੇ ਨਵੀਂ ਸਰਕਾਰ ਨੂੰ ਪੂਰਾ ਸਹਿਯੋਗ ਅਤੇ ਮਾਰਗਦਰਸ਼ਨ ਦੇਣ ਦਾ ਭਰੋਸਾ ਦਿੱਤਾ ਹੈ ਅਤੇ ਕਿਹਾ ਕਿ ਬਿਹਾਰ ਅੱਗੇ ਵੀ ਤਰੱਕੀ ਦੀ ਰਾਹ ‘ਤੇ ਵਧੇਗਾ।
