ਵਾਹ ਸਰਕਾਰੇ ! ਦੇ ਦਿਤੀ ਵਾਈ ਸ਼੍ਰੇਣੀ ਦੀ ਸੁਰੱਖਿਆ
ਨਿਊਜ਼ ਪੰਜਾਬ
ਲਖਨਊ ,14 ਜੂਨ – ਸਮਾਜਵਾਦੀ ਪਾਰਟੀ ਦੇ ਸਰਪ੍ਰਸਤ ਮੁਲਾਇਮ ਸਿੰਘ ਯਾਦਵ ਦੀ ਛੋਟੀ ਨੂੰਹ ਅਪਰਨਾ ਯਾਦਵ ਨੂੰ ਯੋਗੀ ਸਰਕਾਰ ਨੇ ਵਾਈ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਹੈ। ਇਹ ਹੁਕਮ ਸੰਯੁਕਤ ਸਕੱਤਰ, ਏਡੀਜੀ ਸੁਰੱਖਿਆ ਗ੍ਰਹਿ (ਪੁਲਿਸ ਵਿਭਾਗ ਦੀ ਧਾਰਾ-16 ) ਵੱਲੋਂ ਜਾਰੀ ਕੀਤੇ ਗਏ ਹਨ।
ਦੱਸ ਦਈਏ ਕਿ ਅਪਰਨਾ ਯਾਦਵ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ਦੀ ਖੁੱਲ੍ਹਕੇ ਤਾਰੀਫ਼ ਕਰ ਰਹੇ ਹਨ। ਉਸ ਦੀ ਪਛਾਣ ਸਮਾਜ ਸੇਵਕ ਵਜੋਂ ਕੀਤੀ ਜਾਂਦੀ ਹੈ।
ਅਪਰਨਾ ਯਾਦਵ ਨੇ 2017 ਦੀਆਂ ਯੂਪੀ ਵਿਧਾਨ ਸਭਾ ਚੋਣਾਂ ਵਿੱਚ ਐਸ ਪੀ ਦੀ ਟਿਕਟ ‘ਤੇ ਲਖਨਊ ਕੈਂਟ ਤੋਂ ਚੋਣ ਵੀ ਲੜੀ ਸੀ। ਉਹ ਮੁਲਾਇਮ ਸਿੰਘ ਯਾਦਵ ਦੇ ਪੁੱਤਰ ਪ੍ਰਤੀਕ ਯਾਦਵ ਦੀ ਪਤਨੀ ਹੈ। ਉਸ ਨੇ ਬ੍ਰਿਟੇਨ ਦੀ ਮਾਨਚੈਸਟਰ ਯੂਨੀਵਰਸਿਟੀ ਤੋਂ ਅੰਤਰਰਾਸ਼ਟਰੀ ਰਾਜਨੀਤੀ ਵਿੱਚ ਮਾਸਟਰ ਦੀ ਡਿਗਰੀ ਹਾਸਲ ਕੀਤੀ ਹੋਈ ਹੈ।