ਕਮਲ ਕੌਰ ਭਾਬੀ ਕਤਲ ਕੇਸ: ਮੁੱਖ ਦੋਸ਼ੀ ਅੰਮ੍ਰਿਤਪਾਲ ਮਹਿਰੋਂ ਯੂਏਈ ਤੋਂ ਗ੍ਰਿਫਤਾਰ, ਭਾਰਤ ਲਿਆਂਦਾ

ਨਿਊਜ਼ ਪੰਜਾਬ

10 ਅਪ੍ਰੈਲ 2026

ਸੋਸ਼ਲ ਮੀਡੀਆ ਇਨਫਲੂਐਂਸਰ ਕੰਚਨ ਕੁਮਾਰੀ ਉਰਫ਼ ਕਮਲ ਕੌਰ ਭਾਬੀ ਦੇ ਕਤਲ ਮਾਮਲੇ ਵਿੱਚ ਵੱਡੀ ਕਾਰਵਾਈ ਕਰਦਿਆਂ ਮੁੱਖ ਮੁਲਜ਼ਮ ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਸੰਯੁਕਤ ਅਰਬ ਅਮੀਰਾਤ ਤੋਂ ਗ੍ਰਿਫਤਾਰ ਕਰਕੇ ਭਾਰਤ ਲਿਆਂਦਾ ਗਿਆ ਹੈ।

ਬਠਿੰਡਾ ਪੁਲਿਸ ਨੇ ਯੂਏਈ ਅਧਿਕਾਰੀਆਂ ਨਾਲ ਸਾਂਝੇ ਤੌਰ ‘ਤੇ ਕਾਰਵਾਈ ਕਰਦਿਆਂ ਉਸਦੀ ਹਿਰਾਸਤ ਸੰਭਾਲੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਇਸ ਕਤਲ ਦੀ ਤਿੰਨ ਮਹੀਨਿਆਂ ਤੱਕ ਰੇਕੀ ਕੀਤੀ ਗਈ ਸੀ ਅਤੇ ਸਾਜ਼ਿਸ਼ ਦੇ ਤਹਿਤ ਕੰਚਨ ਨੂੰ ਝਾਂਸੇ ਨਾਲ ਬਠਿੰਡਾ ਬੁਲਾ ਕੇ ਉਸਦੀ ਕਾਰ ਵਿੱਚ ਹੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਗਈ। ਇਹ ਦਰਿੰਦਗੀ ਭਰੀ ਵਾਰਦਾਤ ਜੂਨ ਮਹੀਨੇ ਵਿੱਚ ਸਾਹਮਣੇ ਆਈ ਸੀ, ਜਦੋਂ ਉਸਦੀ ਲਾਸ਼ ਕਾਰ ਵਿੱਚੋਂ ਬਰਾਮਦ ਹੋਈ ਸੀ। ਪੁਲਿਸ ਵੱਲੋਂ ਮਾਮਲੇ ਦੀ ਹੋਰ ਜਾਂਚ ਜਾਰੀ ਹੈ।