ਨਿਊਜ਼ ਪੰਜਾਬ
7 ਅਪ੍ਰੈਲ 2026
ਖਾਲਸਾ ਸਾਜਨਾ ਦਿਵਸ ਦੇ ਪਵਿੱਤਰ ਮੌਕੇ ‘ਤੇ ਪਾਕਿਸਤਾਨ ਜਾਣ ਵਾਲੇ ਭਾਰਤੀ ਸਿੱਖ ਸ਼ਰਧਾਲੂਆਂ ਲਈ ਕੁੱਲ 2840 ਵੀਜ਼ੇ ਜਾਰੀ ਕੀਤੇ ਗਏ ਹਨ। Shiromani Gurdwara Parbandhak Committee ਵੱਲੋਂ ਭੇਜੇ ਗਏ 1795 ਵੀਜ਼ਿਆਂ ਵਿੱਚੋਂ 1763 ਮਨਜ਼ੂਰ ਹੋਏ ਹਨ, ਜਦਕਿ 32 ਵੀਜ਼ੇ ਰੱਦ ਕਰ ਦਿੱਤੇ ਗਏ।
ਪਾਕਿਸਤਾਨ ਸਰਕਾਰ ਵੱਲੋਂ ਜਾਰੀ ਕੀਤੇ ਗਏ ਕੁੱਲ ਵੀਜ਼ਿਆਂ ਵਿੱਚੋਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੂੰ 409, ਜੰਮੂ ਗੁਰਦੁਆਰਾ ਕਮੇਟੀ ਨੂੰ 176, ਯੂਪੀ ਨੂੰ 78 ਅਤੇ ਹਰਿਆਣਾ ਕਮੇਟੀ ਨੂੰ 255 ਵੀਜ਼ੇ ਜਾਰੀ ਕੀਤੇ ਗਏ ਹਨ, ਜਦਕਿ ਕੁਝ ਹੋਰਾਂ ਨੂੰ ਬਿਨਾਂ ਜਥੇ ਦੇ ਵੀ ਵੀਜ਼ੇ ਮਿਲੇ ਹਨ।
Delhi Sikh Gurdwara Management Committee ਵੱਲੋਂ ਭੇਜੇ ਗਏ 451 ਅਰਜ਼ੀਆਂ ਵਿੱਚੋਂ 409 ਵੀਜ਼ੇ ਮਨਜ਼ੂਰ ਹੋਏ। ਇਸ ਮੌਕੇ ਕਮੇਟੀ ਦੇ ਪ੍ਰਧਾਨ Harmeet Singh Kalka ਨੇ ਦੱਸਿਆ ਕਿ ਗੁਰੂ ਸਾਹਿਬ ਦੀ ਕਿਰਪਾ ਨਾਲ ਸ਼ਰਧਾਲੂਆਂ ਦੇ ਵੀਜ਼ੇ ਲੱਗੇ ਹਨ।ਉਨ੍ਹਾਂ ਇਹ ਵੀ ਦੱਸਿਆ ਕਿ ਜਿਨ੍ਹਾਂ ਦੇ ਨਾਮਾਂ ਨਾਲ “ਸਿੰਘ” ਜਾਂ “ਕੌਰ” ਨਹੀਂ ਲੱਗਿਆ ਹੋਇਆ ਸੀ, ਉਨ੍ਹਾਂ ਨੂੰ ਵੀਜ਼ਾ ਮਿਲਣ ਵਿੱਚ ਮੁਸ਼ਕਲ ਆਈ। ਕਮੇਟੀ ਨਾਲ ਜੁੜੇ ਪਰਮਜੀਤ ਸਿੰਘ ਚੰਦੋਕ ਨੇ ਕਿਹਾ ਕਿ non-Sikh ਅਰਜ਼ੀਦਾਰਾਂ ਨੂੰ ਇਸ ਵਾਰ ਥੋੜ੍ਹੀ ਦਿੱਕਤ ਆਈ ਹੈ, ਹਾਲਾਂਕਿ ਪਹਿਲਾਂ ਉਹਨਾਂ ਨੂੰ ਵੀ ਵੀਜ਼ੇ ਮਿਲਦੇ ਰਹੇ ਹਨ।ਇਹ ਜਥਾ 10 ਅਪ੍ਰੈਲ ਨੂੰ ਅਟਾਰੀ-ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਲਈ ਰਵਾਨਾ ਹੋਵੇਗਾ।
