13 ਸਾਲ ਪੁਰਾਣੇ ਮਾਮਲੇ ‘ਚ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਹਾਈ ਕੋਰਟ ਵੱਲੋਂ ਵੱਡੀ ਰਾਹਤ

ਨਿਊਜ਼ ਪੰਜਾਬ

31 ਮਾਰਚ 2026

ਮਨਜਿੰਦਰ ਸਿੰਘ ਲਾਲਪੁਰਾ ਸਮੇਤ ਹੋਰ ਦੋਸ਼ੀਆਂ ਨੂੰ 13 ਸਾਲ ਪੁਰਾਣੇ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਬਰੀ ਕਰ ਦਿੱਤਾ ਗਿਆ ਹੈ। ਅਦਾਲਤ ਨੇ ਤਰਨਤਾਰਨ ਦੀ ਜ਼ਿਲ੍ਹਾ ਅਦਾਲਤ ਦੇ ਪਹਿਲਾਂ ਦੇ ਫੈਸਲੇ ਨੂੰ ਉਲਟਦਿਆਂ ਕਿਹਾ ਕਿ ਜਦੋਂ ਪੀੜਤ ਅਤੇ ਦੋਸ਼ੀਆਂ ਵਿਚਕਾਰ ਸਮਝੌਤਾ ਹੋ ਚੁੱਕਾ ਹੈ, ਤਾਂ ਸਜ਼ਾ ਜਾਰੀ ਰੱਖਣ ਦਾ ਕੋਈ ਜਾਇਜ਼ ਨਹੀਂ ਬਣਦਾ। ਇਹ ਮਾਮਲਾ 2013 ਵਿੱਚ ਵਾਪਰੀ ਘਟਨਾ ਨਾਲ ਸੰਬੰਧਿਤ ਸੀ, ਜਿਸ ਵਿੱਚ ਲਾਲਪੁਰਾ ‘ਤੇ ਇੱਕ ਨੌਜਵਾਨ ਔਰਤ ਨਾਲ ਕੁੱਟਮਾਰ ਅਤੇ ਛੇੜਛਾੜ ਦੇ ਦੋਸ਼ ਲਗੇ ਸਨ। 2025 ਵਿੱਚ ਟ੍ਰਾਇਲ ਕੋਰਟ ਨੇ ਚਾਰ ਸਾਲ ਦੀ ਸਜ਼ਾ ਸੁਣਾਈ ਸੀ, ਪਰ ਹੁਣ ਹਾਈ ਕੋਰਟ ਦੇ ਫੈਸਲੇ ਨਾਲ ਸਭ ਦੋਸ਼ੀ ਬਰੀ ਹੋ ਗਏ ਹਨ।