ਨਿਊਜ਼ ਪੰਜਾਬ
31 ਮਾਰਚ 2026
Sri Guru Ram Dass Jee International Airport ‘ਤੇ ਸਮਰ ਸ਼ੈਡਿਊਲ ਦੌਰਾਨ ਉਡਾਣਾਂ ਵਿੱਚ ਵੱਡਾ ਬਦਲਾਅ ਕੀਤਾ ਗਿਆ ਹੈ। Airports Authority of India ਵੱਲੋਂ ਰਨਵੇ ਦੀ ਮੁਰੰਮਤ ਅਤੇ ਅੱਪਗ੍ਰੇਡੇਸ਼ਨ ਦੇ ਕੰਮਾਂ ਕਾਰਨ 1 ਅਪ੍ਰੈਲ ਤੋਂ 27 ਸਤੰਬਰ 2026 ਤੱਕ ਹਰ ਰੋਜ਼ ਦੁਪਹਿਰ 1:45 ਵਜੇ ਤੋਂ ਰਾਤ 9:45 ਵਜੇ ਤੱਕ ਰਨਵੇ ਪੂਰੀ ਤਰ੍ਹਾਂ ਬੰਦ ਰਹੇਗਾ। ਇਸ ਸਮੇਂ ਦੌਰਾਨ ਕੋਈ ਵੀ ਫਲਾਈਟ ਚੱਲ ਨਹੀਂ ਸਕੇਗੀ ਅਤੇ ਸਾਰੀਆਂ ਏਅਰਲਾਈਨਜ਼ ਨੇ ਆਪਣੇ ਸ਼ੈਡਿਊਲ ਵਿੱਚ ਤਬਦੀਲੀਆਂ ਕਰ ਲਈਆਂ ਹਨ। ਏਅਰਪੋਰਟ ‘ਤੇ ਕੁੱਲ 62 ਫਲਾਈਟਾਂ (40 ਘਰੇਲੂ ਅਤੇ 22 ਅੰਤਰਰਾਸ਼ਟਰੀ) ਚਲਦੀਆਂ ਹਨ। ਇਸ ਦੌਰਾਨ ਰਨਵੇ ਦੀ ਰੀ-ਕਾਰਪੇਟਿੰਗ, RESA ਦਾ ਵਿਕਾਸ, LED ਲਾਈਟਾਂ ਦੀ ਸਥਾਪਨਾ ਅਤੇ ਆਧੁਨਿਕ ਸਿਸਟਮ ਲਗਾਏ ਜਾਣਗੇ, ਜਿਸ ਨਾਲ ਭਵਿੱਖ ਵਿੱਚ ਵੱਡੇ ਜਹਾਜ਼ਾਂ ਦੀ ਸੁਰੱਖਿਅਤ ਉਡਾਣ ਅਤੇ ਲੈਂਡਿੰਗ ਯਕੀਨੀ ਬਣੇਗੀ। ਯਾਤਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਯਾਤਰਾ ਤੋਂ ਪਹਿਲਾਂ ਆਪਣੀ ਫਲਾਈਟ ਦਾ ਨਵਾਂ ਸਮਾਂ ਜ਼ਰੂਰ ਚੈੱਕ ਕਰਨ।
