ਨਿਊਜ਼ ਪੰਜਾਬ
27 ਮਾਰਚ 2026
ਪੰਜਾਬ ਦੀ ਪ੍ਰਸਿੱਧ ਡੇਅਰੀ ਬ੍ਰਾਂਡ Verka ਦੇ ਦੁੱਧ ਪਾਊਡਰ ਨੂੰ ਲੈ ਕੇ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ, ਜਿੱਥੇ ਫੌਜ ਵੱਲੋਂ ਕੁਆਲਿਟੀ ਮਾਪਦੰਡਾਂ ‘ਤੇ ਖਰਾ ਨਾ ਉਤਰਣ ਕਾਰਨ 783 ਸੈਂਪਲ ਰੱਦ ਕਰ ਦਿੱਤੇ ਗਏ ਹਨ।
ਰਿਪੋਰਟਾਂ ਅਨੁਸਾਰ Indian Army Service Corps ਦੀ ਜੰਮੂ ਇਕਾਈ ਨੇ ਲੁਧਿਆਣਾ ਮਿਲਕ ਯੂਨੀਅਨ ਨੂੰ ਪੱਤਰ ਭੇਜ ਕੇ ਇਸ ਬਾਰੇ ਸੂਚਿਤ ਕੀਤਾ। ਇਸ ਵਿੱਚ ਵੇਰਕਾ ਦੇ ਦੁੱਧ ਪਾਊਡਰ ਦੇ ਦੋ ਬੈਚਾਂ ਦੇ ਨਾਲ NAFED ਦੀ ਅਰਹਰ ਦਾਲ ਅਤੇ ਆਲੂ ਕਿਊਬਜ਼ ਵੀ ਟੈਸਟ ਵਿੱਚ ਫੇਲ੍ਹ ਹੋਏ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਮਿਲਕਫੈੱਡ ਵੱਲੋਂ ਤੁਰੰਤ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ, ਹਾਲਾਂਕਿ ਮੁੱਢਲੀ ਜਾਂਚ ਵਿੱਚ ਕੋਈ ਵੱਡੀ ਖਾਮੀ ਸਾਹਮਣੇ ਨਹੀਂ ਆਈ। ਹੁਣ ਫੌਜ ਅਤੇ ਮਿਲਕਫੈੱਡ ਦੁਬਾਰਾ ਸੈਂਪਲਿੰਗ ਲਈ ਸਹਿਮਤ ਹੋ ਗਏ ਹਨ, ਜਿਸ ਤੋਂ ਬਾਅਦ ਹੀ ਸੱਚਾਈ ਸਪੱਸ਼ਟ ਹੋਵੇਗੀ।
