ਨਿਊਜ਼ ਪੰਜਾਬ
25 ਮਾਰਚ 2026
ਪੰਚਕੂਲਾ ਨਗਰ ਨਿਗਮ ਦੇ ਫੰਡਾਂ ਵਿੱਚ ਲਗਭਗ 160 ਕਰੋੜ ਰੁਪਏ ਦੇ ਵੱਡੇ ਵਿੱਤੀ ਘੁਟਾਲੇ ਦਾ ਖੁਲਾਸਾ ਹੋਇਆ ਹੈ, ਜਿਸ ਵਿੱਚ ਕੋਟਕ ਮਹਿੰਦਰਾ ਬੈਂਕ ਵਿੱਚ ਪਈਆਂ ਫਿਕਸਡ ਡਿਪਾਜ਼ਿਟਾਂ ਨੂੰ ਜਾਅਲੀ ਦਸਤਾਵੇਜ਼ਾਂ ਰਾਹੀਂ ਦੂਜੇ ਖਾਤਿਆਂ ਵਿੱਚ ਟ੍ਰਾਂਸਫਰ ਕੀਤਾ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਬੈਂਕ ਰਿਕਾਰਡਾਂ ਵਿੱਚ ਪੈਸਾ ਨਿਗਮ ਦੇ ਖਾਤੇ ਵਿੱਚ ਦਿਖਾਇਆ ਗਿਆ, ਜਦਕਿ ਅਸਲ ਵਿੱਚ ਰਕਮ ਕਦੇ ਪਹੁੰਚੀ ਹੀ ਨਹੀਂ।
ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ ਅਤੇ ਸਟੇਟ ਵਿਜੀਲੈਂਸ ਇਸ ਦੀ ਜਾਂਚ ਕਰ ਰਹੀ ਹੈ। ਬੈਂਕ ਨੇ ਵੀ ਐਫਆਈਆਰ ਦਰਜ ਕਰਕੇ ਪੁਰਾਣੀਆਂ FD ਦਾ ਰਿਕਾਰਡ ਖੰਗਾਲਣਾ ਸ਼ੁਰੂ ਕਰ ਦਿੱਤਾ ਹੈ, ਜਦਕਿ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਇਸ ਸਾਜ਼ਿਸ਼ ਵਿੱਚ ਬੈਂਕ ਜਾਂ ਨਿਗਮ ਦੇ ਅਧਿਕਾਰੀਆਂ ਦੀ ਭੂਮਿਕਾ ਸੀ ਜਾਂ ਨਹੀਂ।
