ਨਵਾਂਸ਼ਹਿਰ ਜ਼ਿਲ੍ਹੇ ’ਚ ਸ਼ਨਿੱਚਰਵਾਰ ਅਤੇ ਗਜ਼ਟਿਡ ਛੁੱਟੀਆਂ ਨੂੰ ਦੁਕਾਨਾਂ ਸ਼ਾਮ 5 ਵਜੇ ਤੱਕ ਹੀ ਖੁੱਲ੍ਹ ਸਕਣਗੀਆਂ-ਜ਼ਿਲ੍ਹਾ ਮੈਜਿਸਟ੍ਰੇਟ

ਰੋਸਟਰ ਪ੍ਰਣਾਲੀ ਪਹਿਲਾਂ ਵਾਂਗ ਹੀ ਲਾਗੂ ਰਹੇਗੀ

ਰੈਸਟੋਰੈਂਟ ਅਤੇ ਅਤਿ ਜ਼ਰੂਰੀ ਸੇਵਾਵਾਂ ਸੋਮਵਾਰ ਤੋਂ ਐਤਵਾਰ ਤੱਕ ਚੱਲਣਗੀਆਂ

ਸ਼ਾਪਿੰਗ ਮਾਲ ਵੀ ਸ਼ਨਿੱਚਰਵਾਰ ਅਤੇ ਗਜ਼ਟਿਡ ਛੁੱਟੀਆਂ ਨੂੰ 5 ਵਜੇ ਤੱਕ ਹੀ ਖੁੱਲ੍ਹਣਗੇ

ਵਿਆਹ-ਸ਼ਾਦੀਆਂ ਲਈ ਆਮ ਦਿਨਾਂ ’ਚ ਵੀ ਈ-ਪਾਸ ਜ਼ਰੂਰੀ

ਸ਼ਨੀ-ਐਤਵਾਰ ਅਤੇ ਗਜ਼ਟਿਡ ਛੁੱਟੀਆਂ ਦੌਰਾਨ ਅਤਿ ਜ਼ਰੂਰੀ ਅੰਤਰ ਜ਼ਿਲ੍ਹਾ ਆਵਾਜਾਈ ਈ ਪਾਸ ’ਤੇ

ਮੈਡੀਕਲ ਐਮਰਜੈਂਸੀ ਲਈ ਕਿਸੇ ਪਾਸ ਦੀ ਲੋੜ ਨਹੀਂ

ਨਿਊਜ਼ ਪੰਜਾਬ

ਨਵਾਂਸ਼ਹਿਰ, 12 ਜੂਨ- ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀ ਵਿਨੈ ਬਬਲਾਨੀ ਨੇ ਪੰਜਾਬ ਸਰਕਾਰ ਦੇ ਹਫਲਤੇ ਦੇ ਆਖਰੀ ਦਿਨਾਂ ’ਚ ਦੁਕਾਨਾਂ ਅਤੇ ਆਵਾਜਾਈ ਸਬੰਧੀ ਜਾਰੀ ਕੀਤੇ ਨਵੇਂ ਹੁਕਮਾਂ ਨੂੰ ਜ਼ਿਲ੍ਹੇ ’ਚ 13 ਜੂਨ ਤੋਂ ਲਾਗੂ ਕਰ ਦਿੱਤਾ ਹੈ।
ਜ਼ਿਲ੍ਹਾ ਮੈਜਿਸਟ੍ਰੇਟ ਦੇ ਨਵੇਂ ਹੁਕਮਾਂ ਅਨੁਸਾਰ ਦੁੱਧ ਡੇਅਰੀ, ਮਿਲਕ ਬੂਥ/ਪਲਾਂਟ, ਦਵਾਈਆਂ, ਮਠਿਆਈ/ਹਲਵਾਈ, ਕੋਲਡ ਸਟੋੋਰੇਜ਼, ਵੇਅਰ ਹਾਊਸਿੰਗ ਸਰਵਿਸ ਅਤੇ ਉਸਾਰੀ ਗਤੀਵਿਧੀਆਂ ਹਫ਼ਤੇ ਦੇ ਸਾਰੇ ਦਿਨ ਸਵੇਰੇ 7 ਤੋਂ ਸ਼ਾਮ 7 ਵਜੇ ਤੱਕ ਚੱਲ ਸਕਣਗੀਆਂ।

ਸੋਮਵਾਰ ਤੋਂ ਸ਼ਨੀਵਾਰ ਤੱਕ ਸਵੇਰੇ 7 ਤੋਂ ਸ਼ਾਮ 7 ਵਜੇ ਤੱਕ ਖੁਲ੍ਹਣ ਵਾਲੇ ਕਾਰੋਬਾਰਾਂ ’ਚ ਸ਼ਾਮਿਲ ਕਰਿਆਨਾ, ਫਲ, ਸਬਜ਼ੀਆਂ, ਪੀਣ ਵਾਲਾ ਪਾਣੀ, ਬੈ੍ਰਡ ਬੇਕਰੀ, ਆਟਾ ਚੱਕੀਆਂ, ਐਲ.ਪੀ.ਜੀ. ਗੈਸ ਏਜੰਸੀਆਂ, ਲੈਬੋਰਟਰੀਆਂ, ਸਰਜੀਕਲ, ਸਟੇਸ਼ਨਰੀ, ਪਸ਼ੂਆਂ ਲਈ ਹਰਾ ਚਾਰਾ, ਪਸ਼ੂ ਫੀਡ, ਪੋਲਟਰੀ ਫੀਡ, ਤਾਜਾ ਮੀਟ, ਮੱਛੀ, ਪੋਲਟਰੀ, ਆਂਡਾ, ਸਾਈਕਲ, ਦੋ ਪਹੀਆ ਅਤੇ ਚਾਰ ਪਹੀਆ ਵਾਹਨ ਨਾਲ ਸਬੰਧਤ ਦੁਕਾਨਾਂ ਅਤੇ ਆਟੋਮੋਬਾਇਲ ਏਜੰਸੀਆਂ ਰਿਪੇਅਰ ਅਤੇ ਸਪੇਅਰ ਪਾਰਟਸ (ਕੇਵਲ ਸਰਵਿਸ ਅਤੇ ਰਿਪੇੇਅਰ), ਟਾਇਰ ਪੈਂਚਰ, ਕੋਰੀਅਰ ਸਰਵਿਸ, ਇੱਟਾਂ ਦੇ ਭੱਠੇ, ਖਾਦਾਂ, ਬੀਜ਼, ਕੀੜੇਮਾਰ ਦਵਾਈਆਂ ਆਦਿ, ਇਲੈਕਟ੍ਰਾਨਿਕਸ/ਇਲੈਕਟ੍ਰੀਕਲ/ ਕੰਪਿਊਟਰ ਦੇ ਨਵੇਂ ਸਮਾਨ/ਰਿਪੇਅਰ, ਲੱਕੜ ਚੀਰਨ ਵਾਲੇ ਆਰੇ, ਕੰਨਸਟ੍ਰਕਸ਼ਨ ਮੈਟੀਰੀਅਲ, ਲੋੋਹਾ, ਸੀਮਿੰਟ, ਸਰੀਆ, ਪਲਾਈ, ਸੈਨੇਟਰੀ, ਐਲਮੀਨੀਅਮ, ਸ਼ੀਸ਼ੇ ਨਾਲ ਸਬੰਧਤ ਕੰਮ-ਕਾਰ ਬਾਕੀ ਦਿਨਾਂ ਨੂੰ ਛੱਡ ਕੇ ਕੇਵਲ ਸ਼ਨਿੱਚਰਵਾਰ ਅਤੇ ਗਜ਼ਟਿਡ ਛੁੱਟੀ ਵਾਲੇ ਦਿਨ  ਸ਼ਾਮ 5 ਵਜੇ ਤੱਕ ਹੀ ਖੋਲ੍ਹਣ ਦੀ ਆਗਿਆ ਹੋਵੇਗੀ।
ਇਸੇ ਤਰ੍ਹਾਂ ਸੋਮਵਾਰ, ਮੰਗਲਵਾਰ, ਬੁੱਧਵਾਰ, ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਸਵੇਰੇ 7 ਤੋਂ ਸ਼ਾਮ 7 ਵਜੇ ਤੱਕ ਖੁੁਲ੍ਹਣ ਵਾਲੇ ਮਨਿਆਰੀ, ਕੱਪੜਾ, ਰੇਡੀਮੇਡ ਕੱਪੜਾ, ਡਰਾਈਕਲੀਨ, ਹੈਂਡਲੂਮ, ਜੁੱਤੇ, ਦਰਜੀ, ਲੈਸਾਂ/ਗੋਟਾ ਕਿਨਾਰੀ, ਫਰਨੀਚਰ, ਕਾਰਪੇਂਟਰ, ਮਨੀਗ੍ਰਾਮ/ਵੈਸਟਰਨ ਯੂਨੀਅਨ, ਟਿੰਬਰ ਮਰਚੈਂਟ, ਫੋਟੋਸਟੈਟ, ਬੈਗ, ਚਮੜ੍ਹੇ ਦੀਆਂ ਵਸਤਾਂ, ਪ੍ਰੀਟਿੰਗ ਪ੍ਰੈੱਸ, ਖੇਡਾਂ ਦਾ ਸਮਾਨ, ਗਿਫਟ/ਖਿਡੋਣੇ, ਜਿਊਲਰੀ, ਬਰਤਨ ਭੰਡਾਰ, ਕਰੋਕਰੀ, ਪਲਾਸਟਿਕ, ਐਨਕਾਂ, ਘੜੀਆਂ, ਗੈਸ ਚੁੱਲੇ ਰਿਪੇੇਅਰ, ਫੋਟੋਗ੍ਰਾਫਰ ਮੋਬਾਇਲ ਰਿਪੇਅਰ/ ਰਿਚਾਰਜ, ਟੈਲੀਕਾਮ ਆਪਰੇਟਰਜ਼ ਅਤੇ ਏਜੰਸੀਆਂ, ਹਾਰਡਵੇਅਰ/ਪੇਂਟ, ਬੋਰਿੰਗ ਵਰਕਸ, ਵੈਲਡਿੰਗ ਦੇ ਕਾਰੋਬਾਰ ਬਾਕੀ ਦਿਨਾਂ ਨੂੰ ਛੱਡ ਕੇ ਸ਼ਨਿੱਚਰਵਾਰ ਅਤੇ ਗਜ਼ਟਿਡ ਛੁੱਟੀ ਵਾਲੇ ਦਿਨ ਕੇਵਲ 5 ਵਜੇ ਤੱਕ ਹੀ ਖੋਲ੍ਹਣ ਦੀ ਆਗਿਆ ਹੋਵੇਗੀ।
ਇਸ ਤੋਂ ਇਲਾਵਾ ਪੈਟਰੋਲ/ਡੀਜ਼ਲ ਪੰਪਾਂ ਨੂੰ ਖੋਲ੍ਹਣ ਸਬੰਧੀ ਪਹਿਲਾਂ ਜਾਰੀ ਕੀਤੇ ਗਏ ਹੁਕਮ ਹੀ ਲਾਗੂ ਰਹਿਣਗੇ। ਉਕਤ ਦੁਕਾਨਾਂ ਨੂੰ ਖੋਲਣ ਸਬੰਧੀ ਕੋਵਿਡ ਸ਼ਰਤਾਂ ਵੀ ਪਹਿਲਾਂ ਜਾਰੀ ਕੀਤੇ ਗਏ ਹੁਕਮ ਵੀ 08-05-2020 ਅਨੁਸਾਰ ਲਾਗੂ ਰਹਿਣਗੀਆਂ।
ਇਨ੍ਹਾਂ ਤੋਂ ਇਲਾਵਾ ਰੈਸਟੋਰੈਂਟ ਤੇ ਠੇਕੇ ਸਾਰਾ ਹਫ਼ਤਾ ਸ਼ਾਮ 8 ਵਜੇ ਤੱਕ ਖੁੱਲ੍ਹੇ ਰਹਿਣਗੇ ਅਤੇ ਰੈਸਟੋਰੈਂਟ ਤੋਂ ਕੇਵਲ ਟੇਕ-ਅਵੇਅ ਅਤੇ ਹੋਮ ਡਲਿਵਰੀ ਦੀ ਸਹੂਲਤ ਹੀ ਰਹੇਗੀ। ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰੇ 7 ਤੋਂ 7 ਵਜੇ ਤੱਕ ਖੁਲੱ੍ਹਣ ਵਾਲੇ ਸ਼ਾਪਿੰਗ ਮਾਲ ਸ਼ਨਿੱਚਰਵਾਰ ਤੇ ਗਜ਼ਟਿਡ ਛੁੱਟੀ ਵਾਲੇ ਦਿਨ 5 ਵਜੇ ਤੱਕ ਹੀ ਖੁੱਲ੍ਹ ਸਕਣਗੇ।
ਵਿਆਹ ਸਮਾਗਮ ਆਮ ਦਿਨਾਂ ’ਚ ਈ-ਪਾਸ ਰਾਹੀਂ ਹੀ 50 ਵਿਅਕਤੀਆਂ ਦੀ ਸ਼ਰਤ ਨਾਲ ਹੋ ਸਕਣਗੇ। ਸ਼ਨਿੱਚਰਵਾਰ, ਐਤਵਾਰ ਅਤੇ ਹੋਰ ਗਜ਼ਟਿਡ ਛੁੱਟੀਆਂ ਵਾਲੇ ਦਿਨ ਅੰਤਰ ਜ਼ਿਲ੍ਹਾ ਆਵਾਜਾਈ ਕੇਵਲ ਈ-ਪਾਸ ਦੇ ਆਧਾਰ ’ਤੇ ਹੋ ਸਕੇਗੀ। ਇਹ ਈ ਪਾਸ ਕੇਵਲ ਜ਼ਰੂਰੀ ਕੰਮ ਲਈ ਹੀ ਜਾਰੀ ਹੋਵੇਗੀ ਪਰ ਮੈਡੀਕਲ ਐਮਰਜੈਂਸੀ ਲਈ ਕਿਸੇ ਪਾਸ ਦੀ ਜ਼ਰੂਰਤ ਨਹੀਂ।