ਸਟੇਟ ਬੈਂਕ ਆਫ਼ ਇੰਡੀਆਂ ਨਵਾਂਸ਼ਹਿਰ ਵਲੋਂ ਡਿਪਟੀ ਕਮਿਸ਼ਨਰ ਨੂੰ ਮਿਸ਼ਨ ਫ਼ਤਿਹ ਵਿੱਚ ਯੋਗਦਾਨ ਵਜੋਂ 400 ਬੋਤਲ ਸੈਨਾਟਾਇਜ਼ਰ, 1000 ਮਾਸਕ, 10 ਪੀ ਪੀ ਈ ਕਿੱਟਾਂ ਭੇਟ ਕੀਤੀਆਂ ਗਈਆਂ
ਡਿਪਟੀ ਕਮਿਸ਼ਨਰ ਵਲੋਂ ਬੈਂਕ ਦੇ ਕੋਵਿਡ ਰੋਕਥਾਮ ਯਤਨਾਂ ਵਿੱਚ ਯੋਗਦਾਨ ਦਾ ਸਵਾਗਤ
ਨਿਊਜ਼ ਪੰਜਾਬ
ਨਵਾਂਸ਼ਹਿਰ, 12 ਜੂਨ – ਸਟੇਟ ਬੈਂਕ ਇੰਡੀਆ ਨਵਾਂਸ਼ਹਿਰ ਵਲੋਂ ਅੱਜ ਜ਼ਿਲ੍ਹਾ ਪ੍ਰਸ਼ਾਸਨ ਸ਼ਹੀਦ ਭਗਤ ਸਿੰਘ ਨਗਰ ਨੂੰ ਮਿਸ਼ਨ ਫ਼ਤਿਹ ਤਹਿਤ ਜ਼ਿਲ੍ਹੇ ਨੂੰ ਕੋਵਿਡ ਤੋਂ ਬਚਾਉਣ ਲਈ ਕੀਤੇ ਜਾ ਰਹੇ ਯਤਨਾਂ ਵਿੱਚ ਆਪਣੇ ਸਹਿਯੋਗ ਵਜੋਂ 400 ਬੋਤਲ ਸੈਨਾਟਾਇਜ਼ਰ, 1000 ਮਾਸਕ, 10 ਪੀ ਪੀ ਈ ਕਿੱਟਾਂ ਭੇਟ ਕੀਤੀਆਂ ਗਈਆਂ।
ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਡਿਪਟੀ ਕਮਿਸ਼ਨਰ ਸ਼੍ਰੀ ਵਿਨੈ ਬਬਲਾਨੀ ਨੂੰ ਉਕਤ ਸਮਾਨ ਭੇਂਟ ਕਰਦਿਆਂ ਬੈਂਕ ਦੇ ਖੇਤਰੀ ਮੈਨੇਜਰ ਜੇ.ਪੀ. ਗੁਪਤਾ, ਮੁੱਖ ਮੈਨੇਜਰ ਸਵਰਾਜੀਤ ਅਤੇ ਹੋਰ ਅਧਿਕਾਰੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ ਕੋਵਿਡ ਦੀ ਰੋਕਥਾਮ ਲਈ ਕੀਤੇ ਜਾ ਰਹੇ ਅਣਥੱਕ ਯਤਨਾਂ ਦੀ ਪ੍ਰਸ਼ੰਸਾ ਕੀਤੀ।
ਡਿਪਟੀ ਕਮਿਸ਼ਨਰ ਨੇ ਬੈਂਕ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਦੋਂ ਵੀ ਕੋਈ ਜੰਗ ਲੜੀ ਜਾਂਦੀ ਹੈ ਤਾਂ ਸੈਨਿਕਾਂ ਅਤੇ ਹੋਰ ਸਾਜ਼ੋਸਮਾਨ ਦੀ ਹਮੇਸ਼ਾਂ ਲੋੜ ਬਣੀ ਰਹਿੰਦੀ ਹੈੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਇਸ ਗੱਲੋ ਖੁਸ਼ਕਿਸਮਤ ਹੈ ਕਿ ਇਥੋਂ ਦੀਆਂ ਸੰਸਥਾਵਾਂ ਅਤੇ ਅਦਾਰੇ ਹਮੇਸ਼ਾਂ ਸੰਕਟ ਦੀ ਘੜ੍ਹੀ ਵਿੱਚ ਪ੍ਰਸ਼ਾਸਨ ਦੇ ਨਾਲ ਖੜਦੇ ਹਨ।
=========================================
ਫੋਟੋ ਕੈਪਸ਼ਨ- ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੂੰ ਸਟੇਟ ਬੈਂਕ ਆਫ਼ ਇੰਡੀਆਂ ਦੇ ਅਧਿਕਾਰੀ ਕੋਵਿਡ ਖਿਲਾਫ਼ ਲੜਾਈ ਲੋੜੀਂਦਾ ਸਮਾਨ ਭੇਂਟ ਕਰਦੇ ਹੋਏ।