ਟੀ-20 ਵਿਸ਼ਵ ਕੱਪ ਫਾਈਨਲ ਵਿੱਚ ਘਟਨਾ ਤੋਂ ਬਾਅਦ ਅਰਸ਼ਦੀਪ ਸਿੰਘ ‘ਤੇ ICC ਦਾ ਜੁਰਮਾਨਾ

ਨਿਊਜ਼ ਪੰਜਾਬ

11 ਮਾਰਚ 2026

ਟੀ-20 ਵਿਸ਼ਵ ਕੱਪ ਵਿੱਚ ਟੀਮ ਇੰਡੀਆ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਗੇਂਦਬਾਜ਼ ਅਰਸ਼ਦੀਪ ਸਿੰਘ ‘ਤੇ ਆਈਸੀਸੀ ਨੇ ਜੁਰਮਾਨਾ ਲਗਾਇਆ ਹੈ। ਫਾਈਨਲ ਮੈਚ ਦੌਰਾਨ ਨਿਊਜ਼ੀਲੈਂਡ ਦੇ ਬੱਲੇਬਾਜ਼ ਡੈਰਿਲ ਮਿਸ਼ੇਲ ਨਾਲ ਹੋਈ ਤਕਰਾਰ ਕਾਰਨ ਅਰਸ਼ਦੀਪ ਨੂੰ ਆਚਾਰ ਸੰਹਿਤਾ ਦੀ ਉਲੰਘਣਾ ਦਾ ਦੋਸ਼ੀ ਪਾਇਆ ਗਿਆ ਅਤੇ ਉਸ ਦੀ ਮੈਚ ਫੀਸ ਦਾ 15 ਫੀਸਦੀ ਕੱਟਿਆ ਗਿਆ। ਇਹ ਘਟਨਾ ਨਿਊਜ਼ੀਲੈਂਡ ਦੀ ਪਾਰੀ ਦੇ 11ਵੇਂ ਓਵਰ ਵਿੱਚ ਵਾਪਰੀ, ਜਦੋਂ ਮਿਸ਼ੇਲ ਨੇ ਲਗਾਤਾਰ ਛੱਕੇ ਮਾਰੇ ਅਤੇ ਬਾਅਦ ਵਿੱਚ ਕੈਚ ਆਉਣ ‘ਤੇ ਅਰਸ਼ਦੀਪ ਨੇ ਗੁੱਸੇ ਵਿੱਚ ਗੇਂਦ ਉਸ ਵੱਲ ਸੁੱਟ ਦਿੱਤੀ, ਜਿਸ ਨਾਲ ਦੋਵਾਂ ਵਿਚਕਾਰ ਤਕਰਾਰ ਹੋ ਗਈ। ਬਾਅਦ ਵਿੱਚ ਅਰਸ਼ਦੀਪ ਨੇ ਮਿਸ਼ੇਲ ਕੋਲ ਜਾ ਕੇ ਮਾਫ਼ੀ ਵੀ ਮੰਗੀ। ਇਸ ਕਾਰਵਾਈ ਦੇ ਤਹਿਤ ਉਸ ਦੀ ਮੈਚ ਫੀਸ ਵਿੱਚੋਂ ਲਗਭਗ 45 ਹਜ਼ਾਰ ਰੁਪਏ ਕੱਟੇ ਜਾਣਗੇ ਅਤੇ ਉਸਨੂੰ 2.55 ਲੱਖ ਰੁਪਏ ਮਿਲਣਗੇ। ਹਾਲਾਂਕਿ ਟੀ-20 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਬੀਸੀਸੀਆਈ ਵੱਲੋਂ ਟੀਮ ਇੰਡੀਆ ਲਈ 131 ਕਰੋੜ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਗਿਆ ਹੈ, ਜਿਸ ਵਿੱਚ ਹਰ ਖਿਡਾਰੀ ਨੂੰ ਵੱਡੀ ਰਕਮ ਮਿਲੇਗੀ।