ਗੋਲਡੀ ਬਰਾੜ ਦੀ ਮਾਤਾ ਪ੍ਰੀਤਪਾਲ ਕੌਰ ਨੂੰ ਮਿਲੀ ਜ਼ਮਾਨਤ, ਫਿਰੌਤੀ ਮਾਮਲੇ ‘ਚ ਸੀ ਨਾਮਜ਼ਦ

ਨਿਊਜ਼ ਪੰਜਾਬ

ਸ੍ਰੀ ਮੁਕਤਸਰ ਸਾਹਿਬ, 9 ਮਾਰਚ- 2026

ਗੋਲਡੀ ਬਰਾੜ ਦੀ ਮਾਤਾ ਪ੍ਰੀਤਪਾਲ ਕੌਰ ਨੂੰ ਜ਼ਮਾਨਤ ਮਿਲ ਗਈ ਹੈ। ਦੱਸ ਦਈਏ ਕਿ ਗੋਲਡੀ ਬਰਾੜ ਦੇ ਪਿਤਾ ਸ਼ਮਸ਼ੇਰ ਸਿੰਘ ਤੇ ਮਾਤਾ ਪ੍ਰਿਤਪਾਲ ਕੌਰ ’ਤੇ ਫਿਰੌਤੀ ਦੇ ਦੋਸ਼ ਲੱਗੇ ਸਨ ਤੇ ਮਾਮਲਾ ਦਰਜ ਹੋਇਆ ਸੀ। ਇਹ ਮਾਮਲਾ 50 ਲੱਖ ਰੁਪਏ ਦੀ ਫਿਰੌਤੀ ਦਾ ਸੀ। ਮਾਮਲਾ ਮੁਕਤਸਰ ਦੇ ਪਿੰਡ ਉਦੇਕਰਨ ਦੇ ਇਕ ਵਿਅਕਤੀ ਵਲੋਂ ਕਰਾਇਆ ਗਿਆ ਸੀ, ਜਿਸ ਤਹਿਤ ਇਕ ਵਟਸਐਪ ਕਾਲ ਰਾਹੀਂ ਫਿਰੌਤੀ ਦੀ ਮੰਗ ਕੀਤੀ ਗਈ ਸੀ। ਇਹ ਫਿਰੌਤੀ ਬਾਹਰ ਦੇ ਨੰਬਰ ਤੋਂ ਆਈ ਇਕ ਕਾਲ ਰਾਹੀਂ ਮੰਗੀ ਗਈ ਸੀ, ਜਿਸ ਤੋਂ ਬਾਅਦ ਮੁਕੱਦਮਾ ਕੀਤਾ ਗਿਆ ਤੇ ਇਸ ਵਿਚ ਗੋਲਡੀ ਬਰਾੜ ਦੇ ਪਿਤਾ ਸ਼ਮਸ਼ੇਰ ਸਿੰਘ ਤੇ ਮਾਤਾ ਪ੍ਰੀਤਪਾਲ ਕੌਰ ਨੂੰ ਨਾਮਜ਼ਦ ਕੀਤਾ ਗਿਆ ਸੀ ਤੇ ਰਿਮਾਂਡ ਤੋਂ ਬਾਅਦ ਉਨ੍ਹਾਂ ਨੂੰ ਨਿਆਂਇਕ ਹਿਰਾਸਤ ਦੇ ਵਿਚ ਭੇਜਿਆ ਗਿਆ ਸੀ। ਪਿਛਲੇ ਦਿਨੀਂ ਪ੍ਰੀਤਪਾਲ ਕੌਰ ਵਲੋਂ ਜ਼ਮਾਨਤ ਅਰਜ਼ੀ ਲਗਾਈ ਗਈ ਸੀ ਤੇ ਇਹ ਅਰਜ਼ੀ ਖਾਰਜ ਕਰ ਦਿੱਤੀ ਗਈ ਤੇ ਮੁੜ ਅਰਜ਼ੀ ਲਗਾਉਣ ਤੋਂ ਬਾਅਦ ਅੱਜ ਪ੍ਰੀਤਪਾਲ ਕੌਰ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ।