ਨਿਊਜ਼ ਪੰਜਾਬ
8 ਮਾਰਚ 2026
ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਔਰਤ ਦੀ ਸਮਾਜ ਵਿੱਚ ਭੂਮਿਕਾ ਅਤੇ ਮਹੱਤਤਾ ਨੂੰ ਯਾਦ ਕੀਤਾ ਗਿਆ। ਸੰਦੇਸ਼ ਵਿੱਚ ਕਿਹਾ ਗਿਆ ਕਿ ਔਰਤ ਸੰਸਾਰ ਰੂਪੀ ਬਾਗ਼ ਦਾ ਸਭ ਤੋਂ ਉੱਤਮ ਫਲ ਹੈ ਅਤੇ ਦੁਨੀਆ ਕਦੇ ਵੀ ਇੰਨੀ ਸੁੰਦਰ ਨਾ ਹੁੰਦੀ ਜੇ ਇਸ ਸੰਸਾਰ ਵਿੱਚ ਔਰਤ ਨਾ ਹੁੰਦੀ। ਔਰਤ ਹੀ ਉਹ ਸ਼ਕਤੀ ਹੈ ਜੋ ਇਨਸਾਨ ਨੂੰ ਮਨੁੱਖੀ ਰੂਪ ਬਖ਼ਸ਼ਦੀ ਹੈ ਅਤੇ ਸਮਾਜ ਦੀ ਨਿਰਮਾਣਕਾਰੀ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ।
ਔਰਤ ਮਾਂ, ਬੇਟੀ, ਭੈਣ ਅਤੇ ਪਤਨੀ ਦੇ ਰੂਪ ਵਿੱਚ ਪਰਿਵਾਰ ਅਤੇ ਸਮਾਜ ਨੂੰ ਪਿਆਰ, ਸਹਾਰਾ ਅਤੇ ਸੰਸਕਾਰ ਦਿੰਦੀ ਹੈ। ਮਹਿਲਾ ਦਿਵਸ ਦੇ ਮੌਕੇ ‘ਤੇ ਨਿਊਜ਼ ਪੰਜਾਬ ਵੱਲੋਂ ਸਭ ਮਹਿਲਾਵਾਂ ਨੂੰ ਦਿਲੋਂ ਵਧਾਈ ਅਤੇ ਸਮਾਜ ਨੂੰ ਇਹ ਸੰਦੇਸ਼ ਦਿੱਤਾ ਗਿਆ ਕਿ ਔਰਤਾਂ ਦੀ ਇੱਜ਼ਤ, ਸਮਾਨਤਾ ਅਤੇ ਸੁਰੱਖਿਆ ਯਕੀਨੀ ਬਣਾਉਣਾ ਹਰ ਇੱਕ ਦੀ ਜ਼ਿੰਮੇਵਾਰੀ ਹੈ।ਇਸ ਮੌਕੇ ਮਹਿਲਾਵਾਂ ਦੀ ਸਮਾਜ, ਪਰਿਵਾਰ ਅਤੇ ਦੇਸ਼ ਦੀ ਤਰੱਕੀ ਵਿੱਚ ਅਹਿਮ ਭੂਮਿਕਾ ਨੂੰ ਸਲਾਮ ਕੀਤਾ ਗਿਆ ਅਤੇ ਉਨ੍ਹਾਂ ਦੇ ਸਨਮਾਨ ਤੇ ਸਮਾਨ ਅਧਿਕਾਰਾਂ ਦੀ ਗੱਲ ਕੀਤੀ ਗਈ। 🌸
