ਜੀ ਐਸ ਟੀ ਕੌਂਸਲ ਨੇ ਸਾਈਕਲ ਤੇ ਨਹੀਂ ਘਟਾਇਆ ਟੈਕਸ – ਰਿਟਰਨ ਨਾ ਭਰਨ ਵਾਲਿਆਂ ਨੂੰ ਦਿਤੀ ਰਾਹਤ – ਪੜ੍ਹੋ ਫੈਂਸਲੇ

ਨਿਊਜ਼ ਪੰਜਾਬ
ਨਵੀ ਦਿੱਲੀ , 12 ਜੂਨ – ਜੀ ਐਸ ਟੀ ਕੌਂਸਲ ਨੇ ਸਾਈਕਲ ਸਮੇਤ ਕਿਸੇ ਵੀ ਵਸਤੂ ਤੇ ਜੀ ਐਸ ਟੀ ਦਰਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਕਟੌਤੀ ਨਹੀਂ ਕੀਤੀ | ਜੀ ਐਸ ਟੀ ਕੌਂਸਲ ਦੀ 40 ਵੀ ਮੀਟਿੰਗ ਜਿਸ ਦੀ ਪ੍ਰਧਾਨਗੀ ਕੇਂਦਰੀ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਨ ਨੇ ਕੀਤਾ |
ਰਿਟਰਨਾਂ ਨਾ ਭਰਨ ਲਈ
ਮੀਟਿੰਗ ਵਿੱਚ ਰਿਟਰਨਾਂ ਨਾ ਭਰਨ ਲਈ ਉਨ੍ਹਾਂ ਲੋਕਾਂ ਤੋਂ ਲੇਟ ਫੀਸ ਨਹੀਂ ਲਈ ਜਾਵੇਗੀ ਜਿਨ੍ਹਾਂ ਦੀ  ਕੋਈ ਟੈਕਸ ਰਕਮ ਦੀ ਦੇਣਦਾਰੀ ਨਹੀਂ ਸੀ , ਇੱਹ ਰਿਟਰਨਾਂ ਜੁਲਾਈ 2017 ਤੋਂ ਜਨਵਰੀ 2020 ਤੱਕ ਦੀਆਂ ਹਨ |
ਜੀ ਐਸ ਟੀ ਆਰ-3ਬੀ ਉਹਨਾਂ ਲੋਕਾਂ ਲਈ ਰਾਹਤ ਹੈ ਜੋ ਸਮੇਂ ਸਿਰ ਫਾਈਲ ਨਹੀਂ ਕਰ ਸਕੇ |
ਇਸ ਤੋਂ ਇਲਾਵਾ, ਜੁਲਾਈ 2017 ਤੋਂ ਜਨਵਰੀ 2020 ਤੱਕ ਟੈਕਸ ਦੇਣਦਾਰੀ ਦੇ ਬਾਵਜੂਦ, ਵਪਾਰੀਆਂ ਵੱਲੋਂ ਜੀਐਸਟੀਆਰ-3ਬੀ ਦਾਇਰ ਨਾ ਕਰਨ ਵਾਲਿਆਂ ਨੂੰ ਵੀ ਰਾਹਤ ਦਿੱਤੀ ਗਈ।
ਲੇਟ ਫੀਸ 500 ਰੁਪਏ ਹੋਵੇਗੀ
ਵਿੱਤ ਮੰਤਰੀ ਨੇ ਕਿਹਾ ਕਿ ਹੁਣ ਵੱਧ ਤੋਂ ਵੱਧ ਲੇਟ ਫੀਸ 500 ਰੁਪਏ ਹੋਵੇਗੀ। ਇਸ ਨਾਲ ਉਹਨਾਂ ਲੋਕਾਂ ਨੂੰ ਵੀ ਲਾਭ ਹੋਵੇਗਾ ਜੋ ਜੁਲਾਈ 2020 ਤੋਂ 30 ਸਤੰਬਰ, 2020 ਤੱਕ ਰਿਟਰਨਾਂ ਦਾਇਰ ਕਰਦੇ ਹਨ। ਇਸ ਤੋਂ ਇਲਾਵਾ ਜੇਕਰ ਫਰਵਰੀ, ਮਾਰਚ ਅਤੇ ਅਪ੍ਰੈਲ 2020 ਦੀ ਦੇਰੀ ਨਾਲ  ਰਿਟਰਨ ( 5 ਕਰੋੜ ਰੁਪਏ ਤੱਕ ) ਭਰੀ ਜਾਂਦੀ ਹੈ ਤਾਂ ਵਿਆਜ ਦਰ 18 ਫ਼ੀਸਦੀ ਦੀ ਬਜਾਏ ਸਾਲਾਨਾ 9 ਫ਼ੀਸਦੀ ਹੋਵੇਗੀ। ਜੇ ਉਹ ਸਤੰਬਰ ਤੱਕ ਮਈ, ਜੂਨ ਅਤੇ ਜੁਲਾਈ 2020 ਵਾਲੀ  ਜੀਐਸਟੀਆਰ-3ਬੀ ਫਾਈਲ ਕਰਦੇ ਹਨ, ਤਾਂ ਉਹਨਾਂ ਨੂੰ ਕੋਈ ਲੇਟ ਫੀਸ ਜਾਂ ਵਿਆਜ ਨਹੀਂ ਦੇਣਾ ਪਵੇਗਾ।
ਅਗਲੀ ਮੀਟਿੰਗ ਜੁਲਾਈ ਵਿੱਚ ਕੀਤੀ ਜਾਵੇਗੀ
ਇਸ ਤੋਂ ਇਲਾਵਾ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਅੱਜ ਜੀਐਸਟੀ ਦਰਾਂ ਵਿਚ ਕਟੌਤੀ ਬਾਰੇ ਕੋਈ ਚਰਚਾ ਨਹੀਂ ਹੋਈ। ਜੀ ਐੱਸ ਟੀ ਕੌਂਸਲ ਦੀ ਅਗਲੀ ਮੀਟਿੰਗ ਜੁਲਾਈ ਵਿਚ ਹੋਵੇਗੀ। ਇਸ ਤੋਂ ਬਾਅਦ ਕੰਪਨੀ ਸੈੱਸ ਦੇ ਮਹੱਤਵਪੂਰਨ ਮੁੱਦੇ ‘ਤੇ ਵਿਚਾਰ ਕੀਤਾ ਜਾਵੇਗਾ।
ਸਾਈਕਲ ਦੀ ਵਿਕਰੀ ਤੇ ਜੀ ਐਸ ਟੀ ਦੀ ਦਰ
ਜਿਵੇ ਕੇ ਅਫਵਾਹ ਉਡਾਈਆਂ ਜਾਂ ਰਹੀਆਂ ਸਨ ਕਿ ਸਾਈਕਲ ਦੀ ਵਿਕਰੀ ਤੇ ਜੀ ਐਸ ਟੀ ਦੀ ਦਰ 12 – 18 ਪ੍ਰਤੀਸ਼ਤ ਤੋਂ ਘਟਾ ਕੇ 5 ਪ੍ਰਤੀਸ਼ਤ ਕਰ ਦਿਤੀ ਜਾਣੀ ਹੈ ਜਿਸ ਨਾਲ ਸਾਈਕਲ ਸਨਅਤ ਦਾ ਸਰਕਾਰ ਵਲ ਕਰੋੜਾਂ ਰੁਪਏ ਦਾ ਬਕਾਇਆ ਜਮਾ ਹੋ ਜਾਣਾ ਸੀ ਕਿਉਂ ਕਿ ਸਾਈਕਲ ਦੇ ਕੱਚੇ ਮਾਲ ਤੇ ਜੀ ਐਸ ਟੀ ਦਰ 12-18 ਪ੍ਰਤੀਸ਼ਤ ਹੈ |