ਕੇਂਦਰ ਸਰਕਾਰ ਨੇ ਦੇਸ਼ ਦੀਆਂ ਸੜਕਾਂ ਤੇ ਪੈਦਲ ਯਾਤਰੂਆਂ ਅਤੇ ਸਾਈਕਲ ਚਾਲਕਾਂ ਲਈ ਵਿਸ਼ੇਸ਼ ਯੋਜਨਾ ਉਲੀਕੀ – ਚੇਨਈ, ਪੁਣੇ ਅਤੇ ਬੰਗਲੌਰ ਵਰਗੇ ਸ਼ਹਿਰ ਪਹਿਲਾਂ ਹੀ ਕਰ ਰਹੇ ਨੇ ਤਿਆਰੀ – ਵੇਖੋ ਹੋਰ ਕਿਹੜੇ – ਕਿਹੜੇ ਸ਼ਹਿਰ ਆਉਣਗੇ ਇਸ ਯੋਜਨਾ ਵਿੱਚ
ਨਿਊਜ਼ ਪੰਜਾਬ
ਨਵੀ ਦਿੱਲੀ , 10 ਜੂਨ – ਮਹਾਂਮਾਰੀ COVID-19 ਦੌਰਾਨ ਕੇਂਦਰ ਸਰਕਾਰ ਲੋਕਾਂ ਦੀ ਪੈਦਲ ਆਵਾਜਾਈ ਅਤੇ ਸਾਈਕਲ ਚਾਲਕਾਂ ਵਾਸਤੇ ਹਰ ਸ਼ਹਿਰ ਵਿੱਚ ਸੜਕਾਂ ਦੀ ਰੂਪ – ਰੇਖਾ ਮੁੜ ਤਿਆਰ ਕਰਨ ਦੀ ਯੋਜਨਾ ਆਰੰਭ ਕੀਤੀ ਹੈ |ਖਾਸ ਕਰ ਬਾਜ਼ਾਰਾਂ ਦੀਆਂ ਸੜਕਾਂ ਨੂੰ COVID-19 ਤੋਂ ਸੁਰੱਖਿਅਤ ਅਤੇ ਲੋਕਾਂ ਦੇ ਅਨੁਕੂਲ ਬਣਾਉਣ ਲਈ ਵਿਉਂਤਬੰਦੀ ਕਰਨ ਵਾਸਤੇ ਰਾਜ ਸਰਕਾਰਾਂ ਨੂੰ ਕਿਹਾ ਗਿਆ ਹੈ ਜਿਸ ਨਾਲ ਪੈਦਲ ਚੱਲਣ ਵਾਲਿਆਂ ਅਤੇ ਸਾਈਕਲ ਚਾਲਕਾਂ ਨੂੰ ਹਰ ਪੱਖੋਂ ਸੁਰਖਿਅਤ ਰਖਿਆ ਜਾ ਸਕੇ |ਕੇਂਦਰੀ ਹਾਊਸਿੰਗ ਐਂਡ ਅਰਬਨ ਅਫੇਅਰਜ਼ ਮੰਤਰਾਲੇ ਨੇ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਅਤੇ ਮਿਉਂਸਪਲ ਖੇਤਰਾਂ ਵਿੱਚ ਭਾਰੀ ਆਵਾਜਾਈ ਵਾਲੇ ਬਾਜ਼ਾਰਾਂ ਵਿੱਚ ਪੈਦਲ ਚਲਣ ਵਾਲੇ ਲੋਕਾਂ ਲਈ ਸੁਰਖਿਅਤ ਆਵਾਜਾਈ ਯਕੀਨੀ ਬਣਾਉਣ ਵਾਸਤੇ ਬਾਜਰਾ ਦੀ ਚੋਣ ਕੀਤੀ ਜਾਵੇ ।
ਹਰ ਸ਼ਹਿਰ ਵਿੱਚੋ ਕਿੰਨੀਆਂ ਸੜਕਾਂ
ਸਾਰੇ ਰਾਜਾਂ/ਸ਼ਹਿਰਾਂ/ਨਗਰ ਨਿਗਮਾਂ ਨੂੰ ਆਵਾਸ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਦੇ ਸਕੱਤਰ ਸ਼੍ਰੀ ਦੁਰਗਾ ਸ਼ੰਕਰ ਮਿਸ਼ਰਾ ਵੱਲੋਂ ਜਾਰੀ ਕੀਤੀ ਗਈ ਸਲਾਹ ਅਨੁਸਾਰ 10 ਲੱਖ ਤੋਂ ਵੱਧ ਅਬਾਦੀ ਵਾਲੇ ਸ਼ਹਿਰਾਂ ਵਿੱਚ ਪੈਦਲ ਚੱਲਣ ਵਾਲੇ ਅਜਿਹੇ 3 -3 ਬਜ਼ਾਰ ਅਤੇ 10 ਲੱਖ ਤੋਂ ਘੱਟ ਅਬਾਦੀ ਵਾਲੇ ਸ਼ਹਿਰ ਵਿੱਚ ਇੱਕ ਇੱਕ ਬਜ਼ਾਰ ਚੁਣਨ ਦਾ ਸੁਝਾਅ ਦਿੱਤਾ ਹੈ | ਪੈਦਲ ਚੱਲਣ ਲਈ ਸ਼ਹਿਰ ਦੇ ਬਾਜ਼ਾਰ ਸਥਾਨਾਂ ਦੀ ਚੋਣ 30 ਜੂਨ, 2020 ਤੱਕ ਕੀਤੀ ਜਾ ਸਕਦੀ ਹੈ। ਬਾਜ਼ਾਰ ਵਿਚਲੇ ਵਿਕਰੇਤਾਵਾਂ ਅਤੇ ਹੋਰ ਵਰਤੋਂਕਾਰਾਂ ਦਾ ਸਰਵੇਖਣ 31 ਜੁਲਾਈ, 2020 ਤੱਕ ਪੂਰਾ ਕੀਤਾ ਜਾ ਸਕਦਾ ਹੈ। ਸਤੰਬਰ, 2020 ਦੇ ਅੰਤ ਤੱਕ ਇਸ ਲਈ ਕੰਮ ਸ਼ੁਰੂ ਕਰਨ ਲਈ ਕਿਹਾ ਗਿਆ ਹੈ |
ਕਿਹੜੇ ਸ਼ਹਿਰ ਕਰ ਚੁੱਕੇ ਕੰਮ ਸ਼ੁਰੂ
ਕੋਵਿਡ-19 ਦੇ ਸੰਸਾਰ ਵਿੱਚ ਆਉਣ ਤੋਂ ਇਸ ਸਮੇ ਪਹਿਲਾਂ ਹੀ ਚੇਨਈ, ਪੁਣੇ ਅਤੇ ਬੰਗਲੌਰ ਵਰਗੇ ਕੁਝ ਭਾਰਤੀ ਸ਼ਹਿਰਾਂ ਨੇ ਲੋਕਾਂ ਦੇ ਅਨੁਕੂਲ ਸ਼ਹਿਰਾਂ ਦੀਆਂ ਸੜਕਾਂ ਵਿੱਚ ਤਬਦੀਲੀ ਸ਼ੁਰੂ ਕਰ ਦਿੱਤੀ ਹੈ । ਪਿਛਲੇ ਪੰਜ ਸਾਲਾਂ ਦੌਰਾਨ, ਚੇਨਈ ਨੇ ਸ਼ਹਿਰ ਭਰ ਵਿੱਚ 100 ਕਿਲੋਮੀਟਰ ਤੋਂ ਵਧੇਰੇ ਪੈਦਲ-ਯਾਤਰੀ-ਅਨੁਕੂਲ ਸੜਕਾਂ ਤਿਆਰ ਕੀਤੀਆਂ ਹਨ, ਜਿਸ ਵਿੱਚ ਸ਼ਹਿਰ ਦੇ ਵਪਾਰਕ ਕੇਂਦਰ ਵਿਖੇ ਇੱਕ ਪੈਦਲ ਯਾਤਰੀ ਪਲਾਜ਼ਾ ਵੀ ਸ਼ਾਮਲ ਹੈ। ਇਸ ਤੋਂ ਇਲਾਵਾ, ਇਹ ਇਸ ਸਾਲ ਮੈਗਾ ਸਟਰੀਟ ਪ੍ਰੋਗਰਾਮ ਰਾਹੀਂ ਆਪਣੀਆਂ ਕੋਸ਼ਿਸ਼ਾਂ ਨੂੰ ਚੌਗੁਣਾ ਕਰ ਰਹੀ ਹੈ, ਜਿਸਦਾ ਉਦੇਸ਼ ਚੇਨਈ ਦੀਆਂ ਅਸੁਰੱਖਿਅਤ ਗਲੀਆਂ ਨੂੰ ਪੈਦਲ ਯਾਤਰੀਆਂ ਅਤੇ ਸਾਈਕਲ ਸਵਾਰਾਂ ਨੂੰ ਤਰਜੀਹ ਦੇਣ ਵਾਲੀਆਂ ‘ਪੂਰੀਆਂ ਗਲੀਆਂ’ ਵਿੱਚ ਬਦਲਣਾ ਹੈ। ਚੇਨਈ ਦੀਆਂ ਕੋਸ਼ਿਸ਼ਾਂ ਤੋਂ ਪ੍ਰੇਰਿਤ ਹੋ ਕੇ, ਰਾਜ ਨੇ ਤਾਮਿਲਨਾਡੂ ਦੇ ਦਸ ਸ਼ਹਿਰਾਂ ਵਿੱਚ ਪ੍ਰੋਗਰਾਮ ਦਾ ਵਿਸਤਾਰ ਕਰਨ ਲਈ ਬਜਟ ਜਾਰੀ ਕੀਤਾ ਹੈ।
400 ਕਿਲੋਮੀਟਰ ਵਿੱਚ ਸਾਈਕਲ ਲੇਨ ਬਣੇਗੀ
ਪੁਣੇ ਇੱਕ ਵਿਆਪਕ ਸਾਈਕਲਿੰਗ ਯੋਜਨਾ ਵਿਕਸਿਤ ਕਰਨ ਵਾਲਾ ਪਹਿਲਾ ਭਾਰਤੀ ਸ਼ਹਿਰ ਬਣ ਗਿਆ ਜੋ 400 ਕਿਲੋਮੀਟਰ ਸਾਈਕਲ-ਅਨੁਕੂਲ ਸੜਕਾਂ ਬਣਾਉਣ ਦੀ ਤਜਵੀਜ਼ ਹੈ। ਭਾਰਤ ਦੇ ਕਈ ਸ਼ਹਿਰਾਂ ਨੇ ਸਾਈਕਲ-ਸ਼ੇਅਰਿੰਗ ਸਿਸਟਮ ਸ਼ੁਰੂ ਕੀਤਾ। ਉਹਨਾਂ ਨੇ ਕਾਲਜ ਦੇ ਵਿਦਿਆਰਥੀਆਂ, ਖਾਸ ਕਰਕੇ ਔਰਤਾਂ ਨੂੰ ਸਾਈਕਲ ਚਲਾਉਣ ਅਤੇ ਆਜ਼ਾਦੀ ਨਾਲ ਸ਼ਹਿਰ ਵਿੱਚ ਘੁੰਮਣ ਦਾ ਅਧਿਕਾਰ ਦਿੱਤਾ ਹੈ। ਵੱਖ-ਵੱਖ ਭਾਰਤੀ ਸ਼ਹਿਰਾਂ ਵਿੱਚ ਸਾਈਕਲ ਚਲਾਉਣ ਨੂੰ ਉਤਸ਼ਾਹਿਤ ਕਰਨ ਵਾਲੇ ਸ਼ਹਿਰਾਂ ਲਈ ਇਸ ਯੋਜਨਾ ਨੂੰ ਅਪਣਾਉਣ ਦਾ ਇੱਹ ਸੁਨਹਿਰੀ ਮੌਕਾ ਹੋ ਸਕਦਾ ਹੈ।