ਮੁੱਖ ਖ਼ਬਰਾਂਪੰਜਾਬENGLISHਅੰਤਰਰਾਸ਼ਟਰੀ

ਪਾਕਿਸਤਾਨ ਵੱਲੋਂ ਲੁਧਿਆਣਾ ਸਮੇਤ ਭਾਰਤ ਦੇ 15 ਸ਼ਹਿਰਾਂ ‘ਤੇ ਅਸਫਲ ਹਮਲੇ – ਭਾਰਤੀ ਫੌਜ਼ ਨੇ ਕੀਤੀ ਜਵਾਬੀ ਕਾਰਵਾਈ – ਪੜ੍ਹੋ ਵਿਸਥਾਰ 

ਨਵੀਂ ਦਿੱਲੀ, 8 ਮਈ ( PIB ) – 7 ਅਤੇ 8 ਮਈ ਦੀ ਵਿਚਕਾਰਲੀ ਰਾਤ ਨੂੰ ਅਮ੍ਰਿਤਸਰ ਸਮੇਤ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਧਮਾਕਿਆ ਦੀਆਂ ਆਵਾਜ਼ਾਂ ਸੁਣੀਆਂ ਸਨ ਉਹ ਪਾਕਿਸਤਾਨ ਵੱਲੋਂ ਕੀਤੇ ਮਜ਼ਾਈਲ ਵਰਗੇ ਹਮਲਿਆਂ ਨੂੰ ਭਾਰਤੀ ਫੌਜ਼ ਵੱਲੋਂ ਅਸਮਾਨ ਵਿੱਚ ਤਬਾਹ ਕੀਤੇ ਜਾਣ ਦੀਆਂ ਸਨ, ਇਸ ਸਬੰਧੀ ਭਾਰਤੀ ਫੌਜ਼ ਦੇ ਬੁਲਾਰੇ ਵੱਲੋਂ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਸਪਸ਼ਟ ਹੋ ਗਈ, ਭਾਰਤੀ ਫੋਜ਼ਾਂ ਵਲੋਂ ਲਹੌਰ ਸਮੇਤ ਉਹ ਥਾਵਾਂ ਜਿਥੋਂ ਕਾਰਵਾਈ ਹੋਈ ਸੀ ਨੂੰ ਜਵਾਬੀ ਕਾਰਵਾਈ ਦੌਰਾਨ ਤਬਾਹ ਕਰ ਦਿੱਤਾ,

ਪਾਕਿਸਤਾਨ ਨੇ ਉੱਤਰੀ ਅਤੇ ਪੱਛਮੀ ਭਾਰਤ ਦੇ ਕਈ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ। ਇਨ੍ਹਾਂ ਵਿੱਚ ਅਵੰਤੀਪੁਰਾ, ਸ੍ਰੀਨਗਰ, ਜੰਮੂ, ਪਠਾਨਕੋਟ, ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਲੁਧਿਆਣਾ, ਆਦਮਪੁਰ, ਬਠਿੰਡਾ, ਚੰਡੀਗੜ੍ਹ, ਉਤਰਲਾਈ, ਨਲ, ਫਲੋਦੀ ਅਤੇ ਭੁਜ ਸ਼ਾਮਲ ਹਨ। ਪਾਕਿਸਤਾਨ ਨੇ ਡਰੋਨ ਅਤੇ ਮਿਜ਼ਾਈਲਾਂ ਰਾਹੀਂ ਇਨ੍ਹਾਂ ਥਾਵਾਂ ਨੂੰ ਨਿਸ਼ਾਨਾ ਬਣਾਇਆ। ਹਾਲਾਂਕਿ, ਭਾਰਤ ਨੇ ਕਾਊਂਟਰ ਯੂਏਐਸ ਅਤੇ ਹਵਾਈ ਰੱਖਿਆ ਪ੍ਰਣਾਲੀਆਂ ਦੀ ਮਦਦ ਨਾਲ ਇਨ੍ਹਾਂ ਹਮਲਿਆਂ ਨੂੰ ਬੇਅਸਰ ਕਰ ਦਿੱਤਾ। ਹਮਲਿਆਂ ਨੂੰ ਬੇਅਸਰ ਕਰਨ ਤੋਂ ਬਾਅਦ ਕਈ ਥਾਵਾਂ ਤੋਂ ਮਲਬਾ ਬਰਾਮਦ ਕੀਤਾ ਹੈ ।

ਵੀਰਵਾਰ ਸ਼ਾਮ ਨੂੰ ਵਿਦੇਸ਼ ਸਕੱਤਰ ਵਿਵੇਕ ਮਿਸਰੀ, ਕਰਨਲ ਸੋਫੀਆ ਕੁਰੈਸ਼ੀ ਅਤੇ ਵਿੰਗ ਕਮਾਂਡਰ ਵਿਓਮਿਕਾ ਸਿੰਘ ਨੇ ਇੱਕ ਪ੍ਰੈਸ ਬ੍ਰੀਫਿੰਗ ਵਿੱਚ ਜਾਣਕਾਰੀ ਦਿੱਤੀ ।

ਪਾਕਿਸਤਾਨ ਪੰਜਾਬ ਦੇ ਉਨ੍ਹਾਂ ਸ਼ਹਿਰਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ ਜਿੱਥੇ ਫੌਜੀ ਛਾਉਣੀਆਂ ਅਤੇ ਹਵਾਈ ਅੱਡੇ ਹਨ। ਇਹੀ ਕਾਰਨ ਹੈ ਕਿ ਬੁੱਧਵਾਰ-ਵੀਰਵਾਰ ਰਾਤ ਨੂੰ ਪਾਕਿਸਤਾਨ ਨੇ ਪੰਜਾਬ ਦੇ ਸੱਤ ਸ਼ਹਿਰਾਂ ਨੂੰ ਨਿਸ਼ਾਨਾ ਬਣਾਇਆ, ਪਰ ਭਾਰਤੀ ਫੌਜ ਨੇ ਉਸ ਦੀਆਂ ਯੋਜਨਾਵਾਂ ਨੂੰ ਨਾਕਾਮ ਕਰ ਦਿੱਤਾ ਅਤੇ ਮਿਜ਼ਾਈਲ ਹਮਲਿਆਂ ਨੂੰ ਬੇਅਸਰ ਕਰ ਦਿੱਤਾ।

ਪਠਾਨਕੋਟ ਵੀ ਪਾਕਿਸਤਾਨ ਦੇ ਨਿਸ਼ਾਨੇ ‘ਤੇ ਸੀ। ਪਠਾਨਕੋਟ ਵਿੱਚ ਭਾਰਤੀ ਹਵਾਈ ਸੈਨਾ ਦਾ ਇੱਕ ਅੱਡਾ ਹੈ। ਇਹੀ ਕਾਰਨ ਹੈ ਕਿ ਪਾਕਿਸਤਾਨੀ ਫੌਜ ਨੇ ਸਰਹੱਦੀ ਜ਼ਿਲ੍ਹੇ ਪਠਾਨਕੋਟ ਨੂੰ ਵੀ ਨਿਸ਼ਾਨਾ ਬਣਾਇਆ।

ਪਾਕਿਸਤਾਨ ਨੂੰ ਗੋਲੀਬਾਰੀ ਬੰਦ ਕਰਨੀ ਪਈ।

ਪਾਕਿਸਤਾਨ ਕੰਟਰੋਲ ਰੇਖਾ ‘ਤੇ ਸਥਿਤ ਜੰਮੂ-ਕਸ਼ਮੀਰ ਦੇ ਕੁਪਵਾੜਾ, ਬਾਰਾਮੂਲਾ, ਉੜੀ, ਪੁੰਛ, ਮੇਂਢਰ ਅਤੇ ਰਾਜੌਰੀ ਸੈਕਟਰਾਂ ਵਿੱਚ ਮੋਰਟਾਰ ਗੋਲੇ ਦਾਗੇ ਜਾ ਰਿਹਾ ਹੈ, ਜਿਸ ਵਿੱਚ 16 ਨਾਗਰਿਕਾਂ ਦੀ ਜਾਨ ਚਲੀ ਗਈ ਹੈ।

ਹਾਲਾਂਕਿ, ਭਾਰਤੀ ਫੌਜਾਂ ਦੀ ਜਵਾਬੀ ਕਾਰਵਾਈ ਕਾਰਨ ਪਾਕਿਸਤਾਨ ਨੂੰ ਬਹੁਤ ਨੁਕਸਾਨ ਉਠਾਉਣਾ ਪਿਆ ਹੈ। ਭਾਰਤ ਦੀ ਸਰਹੱਦ ਨਾਲ ਲੱਗਦੇ ਪਾਕਿਸਤਾਨ ਦੇ ਸਭ ਤੋਂ ਵੱਡੇ ਸ਼ਹਿਰ ਲਾਹੌਰ ਵਿੱਚ ਇਸਦਾ ਬਹੁਤ ਨੁਕਸਾਨ ਹੋਇਆ ਹੈ। ਭਾਰਤ ਨੇ ਲਾਹੌਰ ਵਿੱਚ ਪਾਕਿਸਤਾਨ ਦੇ ਹਵਾਈ ਰੱਖਿਆ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਹੈ। ਇਸ ਦੇ ਨਾਲ ਹੀ ਪਾਕਿਸਤਾਨ ਨੇ ਭਾਰਤ ਦੇ 15 ਸ਼ਹਿਰਾਂ ਵਿੱਚ ਸਥਿਤ ਫੌਜੀ ਠਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਫੌਜ ਨੇ ਨਾਕਾਮ ਕਰ ਦਿੱਤਾ।

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ

ਅਸੀਂ ਹਮੇਸ਼ਾ ਇੱਕ ਜ਼ਿੰਮੇਵਾਰ ਰਾਸ਼ਟਰ ਦੀ ਭੂਮਿਕਾ ਬਹੁਤ ਸੰਜਮ ਨਾਲ ਨਿਭਾਈ ਹੈ। ਜੇਕਰ ਕੋਈ ਸਾਡੇ ਸਬਰ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਉਸਨੂੰ ਕੱਲ੍ਹ ਵਰਗੀ ਗੁਣਵੱਤਾ ਵਾਲੀ ਕਾਰਵਾਈ ਲਈ ਤਿਆਰ ਰਹਿਣਾ ਚਾਹੀਦਾ ਹੈ

–_——

ਤਸਵੀਰਾਂ – ਸੰਕੇਤਕ