ਨਿਊਜ਼ ਪੰਜਾਬ
8 ਫ਼ਰਵਰੀ 2026
ਰਾਜਪੁਰਾ–ਪਟਿਆਲਾ ਜੀਟੀ ਰੋਡ ‘ਤੇ ਇਕ ਵੱਡੇ ਪੈਲੇਸ ਦੇ ਨੇੜੇ ਸਥਿਤ ਫੈਕਟਰੀ ਦੇ ਗੋਦਾਮ ਵਿੱਚ ਪਲਾਸਟਿਕ ਦੇ ਪਾਈਪਾਂ ਨੂੰ ਅਚਾਨਕ ਅੱਗ ਲੱਗ ਗਈ। ਅੱਗ ਦੀ ਤੀਬਰਤਾ ਇੰਨੀ ਜ਼ਿਆਦਾ ਹੈ ਕਿ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਮੌਕੇ ‘ਤੇ ਪਹੁੰਚ ਕੇ ਬੁਝਾਉ ਕਾਰਵਾਈ ਕਰ ਰਹੀਆਂ ਹਨ, ਪਰ ਹਾਲੇ ਤੱਕ ਅੱਗ ‘ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਅੱਗ ਲੱਗਣ ਦੇ ਕਾਰਣਾਂ ਬਾਰੇ ਇਸ ਵੇਲੇ ਕੋਈ ਪੁਸ਼ਟੀ ਨਹੀਂ ਹੋ ਸਕੀ। ਅੱਗ ਵਾਲੀ ਥਾਂ ਦੇ ਨਾਲ ਹੀ ਰਾਜਪੁਰੇ ਦਾ ਮਸ਼ਹੂਰ ਮੈਰਿਜ ਪੈਲੇਸ ਹੈ, ਜਿੱਥੇ ਵਿਆਹ ਦਾ ਸਮਾਰੋਹ ਚੱਲ ਰਿਹਾ ਸੀ। ਅੱਗ ਕਾਰਨ ਵਿਆਹ ਦੇ ਮਾਹੌਲ ਵਿੱਚ ਭੰਗ ਪੈ ਗਿਆ ਅਤੇ ਉੱਥੇ ਵੀ ਅਫੜਾ-ਤਫੜੀ ਦਾ ਮਾਹੌਲ ਬਣ ਗਿਆ।
