ਸ਼ਾਹਬਾਜ਼ ਸ਼ਰੀਫ ਦਾ ਐਲਾਨ: ਆਈਸੀਸੀ ਟੀ-20 ਵਿਸ਼ਵ ਕੱਪ ਵਿੱਚ ਭਾਰਤ ਵਿਰੁੱਧ ਮੈਚ ਦਾ ਪਾਕਿਸਤਾਨ ਵੱਲੋਂ ਬਾਈਕਾਟ, 15 ਫਰਵਰੀ ਨੂੰ ਸ਼੍ਰੀਲੰਕਾ ਵਿੱਚ ਮੈਚ ਨਹੀਂ ਖੇਡਿਆ ਜਾਵੇਗਾ

ਨਿਊਜ਼ ਪੰਜਾਬ

5 ਫ਼ਰਵਰੀ 2026

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਬੁੱਧਵਾਰ ਨੂੰ ਇਸਲਾਮਾਬਾਦ ਵਿੱਚ ਕੇਂਦਰੀ ਕੈਬਨਿਟ ਨੂੰ ਸੰਬੋਧਨ ਕਰਦੇ ਹੋਏ ਦੁਹਰਾਇਆ ਕਿ ਪਾਕਿਸਤਾਨ ਆਈਸੀਸੀ ਟੀ-20 ਵਿਸ਼ਵ ਕੱਪ ਵਿੱਚ ਭਾਰਤ ਵਿਰੁੱਧ ਮੈਚ ਨਹੀਂ ਖੇਡੇਗਾ।

ਉਨ੍ਹਾਂ ਕਿਹਾ ਕਿ 15 ਫਰਵਰੀ ਨੂੰ ਸ਼੍ਰੀਲੰਕਾ ਵਿੱਚ ਨਿਧਾਰਤ ਮੈਚ ਦਾ ਬਾਈਕਾਟ ਕਰਨ ਦਾ ਫੈਸਲਾ ਸੋਚ-ਵਿਚਾਰ ਨਾਲ ਲਿਆ ਗਿਆ ਹੈ ਅਤੇ ਇਸਨੂੰ “ਨਿਰਪੱਖ ਫੈਸਲਾ” ਦੱਸਿਆ। ਸ਼ਰੀਫ ਨੇ ਦਾਅਵਾ ਕੀਤਾ ਕਿ ਖੇਡਾਂ ਵਿੱਚ ਰਾਜਨੀਤੀ ਨਹੀਂ ਹੋਣੀ ਚਾਹੀਦੀ, ਹਾਲਾਂਕਿ ਇਸ ਤੋਂ ਪਹਿਲਾਂ ਵੀ ਪਾਕਿਸਤਾਨ ਗਰੁੱਪ ਪੜਾਅ ਵਿੱਚ ਭਾਰਤ ਵਿਰੁੱਧ ਮੈਚ ਦੇ ਬਾਈਕਾਟ ਦਾ ਐਲਾਨ ਕਰ ਚੁੱਕਾ ਹੈ। ਧਿਆਨਯੋਗ ਹੈ ਕਿ ਆਈਸੀਸੀ ਟੀ-20 ਵਿਸ਼ਵ ਕੱਪ ਵਿੱਚ ਦੋਵੇਂ ਟੀਮਾਂ ਅੱਠ ਵਾਰ ਆਮਨੇ-ਸਾਮਨੇ ਹੋਈਆਂ ਹਨ, ਜਿੱਥੇ ਭਾਰਤ ਦਾ ਪੱਲਾ 7-1 ਨਾਲ ਭਾਰੀ ਰਿਹਾ ਹੈ।